ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਜ਼ਿਲਾ ਹੋਸ਼ਿਆਰਪੁਰ ਦੇ ਪਿੰਡ ਬੋਦਲ ਵਿਚ ਸਥਿਤ ਹੈ | ਸੰਮਤ ੧੬੭੭ ਵਿਚ ਮੀਰੀ ਪੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਤੋਂ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਇਥੇ ਪਿੰਡ ਬੋਦਲ ਪੰਹੁਚੇ | ਇਥੇ ਗਰਨੇ ਦੇ ਦਰਖਤਾਂ ਜੰਗਲ ਸੀ | ਗੁਰੂ ਸਾਹਿਬ ਜੰਗਲ ਲੰਗ ਰਹੇ ਸਨ ਤਾਂ ਗਰਨੇ ਦਾ ਇੱਕ ਸੁੱਕਾ ਛਾਪਾ ਗੁਰੂ ਸਾਹਿਬ ਦੇ ਚੋਲੇ ਵਿਚ ਫ਼ਸ ਗਿਆ | ਗੁਰੂ ਸਾਹਿਬ ਨੇ ਉਸ ਨੂੰ ਸੇਵਕਾਂ ਤੋਂ ਇਥੇ ਗਡਵਾ ਦਿੱਤਾ ਅਤੇ ਵਰ ਦਿੱਤਾ ਕਿ ਤੁੰ ਸਾਨੁੰ ਅਟਕਾਇਆ ਹੈ ਇਸ ਲਈ ਤੂੰ ਹਰਾ ਹੋਕੇ ਅਪਣੀ ਛੋਹ ਨਾਲ ਸੰਸਾਰੀ ਜੀਵਾਂ ਦੀਆਂ ਅਟਕਾਂ ਦੂਰ ਕਰੇਂਗਾ ਅਤੇ ਉਹ ਮਨ ਬਾਂਛਲ ਫ਼ਲ ਪ੍ਰਾਪਤ ਕਰਨਗੇ | ਇਥੋ ਅਗੇ ਗੁਰੂ ਸਾਹਿਬ ਮੁਕੇਰੀਆਂ ਵਲ ਚਲੇ ਗਏ | ਦੁਬਾਰਾ ਗੁਰੂ ਸਾਹਿਬ ੧੬੮੫ ਵਿਚ ਇਥੇ ਵਾਪਿਸ ਆਏ ਤਾਂ ਇਹ ਸੁਕਾ ਛਾਪਾ ਚੰਗਾ ਦਰਖਤ ਬਣ ਚੁਕਿਆ ਸੀ | ਗੁਰੂ ਸਾਹਿਬ ਇਸ ਦਰਖਤ ਹੇਠ ਬਿਰਾਜ ਮਾਨ ਹੋਏ | ਪਿੰਡ ਬੋਦਲ ਦੇ ਰਬਾਬੀ ਨੇ ਗੁਰੂ ਸਾਹਿਬ ਕੋਲ ਪਹੁੰਚ ਕੇ ਕੀਰਤਨ ਸੁਣਾਇਆ | ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਸਨੂੰ ਇਕ ਰਬਾਬੀ ਬਖਸ਼ੀ ਅਤੇ ਅਗੇ ਚਲੇ ਗਏ | ਇਹ ਪਿੰਡ ਮੁਸਲਮਾਨਾਂ ਦ ਪਿੰਡ ਸੀ ਕੁਝ ਸਮੇਂ ਬਾਅਦ ਇਸ ਜਮੀਨ ਦੇ ਮਾਲਕ ਨੇ ਜੰਗਲ ਕਟਵਾਉਣਾ ਸ਼ੁਰੂ ਕਰ ਦਿੱਤਾ ਅਤੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਗਰਨਾ ਕਟਵਾ ਦਿੱਤਾ | ਦੁਸਰੇ ਦਿਨ ਦੇਖਿਆ ਕੇ ਇਹ ਗਰਨਾ ਉਹਨੇਂ ਦਾ ਉਹਨਾ ਹੀ ਖੜਾ ਸੀ ਮੁਸਲਮਾਨ ਨੇ ਬੂਟਾ ਫ਼ਿਰ ਕਟਵਾ ਦਿੱਤਾ | ਅਗਲੇ ਦਿਨ ਜਦੋਂ ਆਕੇ ਦੇਖਿਆ ਤਾਂ ਬੂਟਾ ਫ਼ਿਰ ਹਰਿਆ ਭਰਿਆ ਸੀ | ਮੁਸਲਮਾਨ ਨੇ ਬੂਟਾ ਤਿਸਰੀ ਵਾਰ ਕਟਵਾ ਦਿੱਤਾ | ਰਾਤ ਵੇਲੇ ਉਸ ਨੂੰ ਅਕਾਸ਼ਵਾਣੀ ਹੋਈ ਕੇ ਇਹ ਗਰਨੇ ਦ ਬੂਟਾ ਜੁਗੋ ਜੁੱਗ ਅਟਲ ਰਹੇਗਾ ਅਤੇ ਤੁੰ ਇਹ ਨੂੰ ਵਡ ਕਿ ਖਤਮ ਨਹੀਂ ਕਰ ਸਕਦਾ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਗਰਨਾ ਸਾਹਿਬ, ਬੋਦਲ
ਕਿਸ ਨਾਲ ਸੰਬੰਧਤ ਹੈ:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਪਤਾ :- ਪਿੰਡ ਬੋਦਲ ਜ਼ਿਲਾ ਹੋਸ਼ਿਆਰਪੁਰ ਰਾਜ :- ਪੰਜਾਬ
|
|
|
|
|
|
|