ਗੁਰਦੁਆਰਾ ਸ਼੍ਰੀ ਤਪਿਆਣਾ ਸਾਹਿਬ, ਘੁਮਾਣ
ਭਗਤ ਨਾਮਦੇਵ ਜੀ ਦਾ ਜਨਮ ਕਤਕ ਸੁਦੀ ੧੧ ੨੬ ਅਕ੍ਤੂਬਰ ੧੨੭੦ ਦਿਨ ਐਂਤਵਾਰ ਦੇ ਦਿਨ ਪਿੰਡ ਨਰਸੀ ਨਾਮਦੇਵ ਜੀ ਵਿਖੇ ਛਿਂਬੇ ਕੁਲ ਵਿਚ ਹੋਇਆ | ਸੱਚ ਦਾ ਉਪਦੇਸ਼ ਦਿੰਦੇ ਹੋਏ ਭਗਤ ਜੀ ਗਵਾਲੀਅਰ, ਮਥੂਰਾ, ਬਨਾਰਸ ਦਿੱਲੀ ਹੁੰਦੇ ਹੋਏ ਇਥੇ ਪਿੰਡ ਘੁਮਾਣ, ਪੰਜਾਬ ਪਹੁੰਚੇ | ਇਸ ਪਿੰਡ ਵਿਚ ਭਗਤ ਜੀ ਨੇ ੧੭ ਸਾਲ ਤਪ ਕੀਤਾ | ਇਕ ਦਿਨ ਭਗਤ ਜੀ ਇਸ ਸਥਾਨ ਤੇ ਤਪ ਕਰ ਰਹੇ ਸਨ ਕੇ ਪੰਡਿਤ ਕੇਸ਼ੋਦਾਸ ਆਯਾ | ਉਹਦਾ ਸ਼ਰੀਰ ਵਿਚੋਂ ਖੂਨ ਅਤੇ ਪਾਕ ਨਿਕਲ ਰਹੀ ਸੀ | ਉਹ ਆਪਣੀ ਤਕਲੀਫ਼ ਤੋਂ ਇਨਾਂ ਦੂਖੀ ਸੀ ਕੇ ਉਹ ਆਤਮਹਤਿਆ ਕਰਨ ਲਈ ਮਜਬੂਰ ਸੀ | ਭਗਤ ਜੀ ਨੇ ਉਸਨੂੰ ਨੇੜੇ ਹੀ ਸਥਿਤ ਪਾਣੀ ਦੀ ਛਪੜੀ ਵਿਚ ਨਹਾਉਣ ਲਈ ਕਿਹਾ | ਭਗਤ ਜੀ ਦੀ ਗੱਲ ਸੁਣ ਕੇ ਕੇਸ਼ੋਦਾਸ ਨੇ ਛਪੜੀ ਵਿਚ ਇਸ਼ਨਾਨ ਕੀਤਾ ਅਤੇ ਇਸ਼ਨਾਨ ਕਰਨ ਨਾਲ ਉਸਦਾ ਸ਼ਰੀਰ ਬਿਲਕੁਲ ਤੰਦਰੁਸਤ ਹੋ ਗਿਆ | ਬਾਹਰ ਨਿਕਲ ਕੇ ਉਸਨੇ ਭਗਤ ਜੀ ਦਾ ਧੰਨਵਾਦ ਕੀਤਾ | ਉਹ ਛਪੜੀ ਅਜ ਕਲ ਸਰੋਵਰ ਦੇ ਰੂਪ ਵਿਚ ਸਥਿਤ ਹੈ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਤਪਿਆਣਾ ਸਾਹਿਬ, ਘੁਮਾਣ
ਕਿਸ ਨਾਲ ਸੰਬੰਧਤ ਹੈ
:- ਭਗਤ ਨਾਮਦੇਵ ਜੀ
ਪਤਾ
:- ਪਿੰਡ :- ਘੁਮਾਣ
ਜ਼ਿਲਾ :- ਗੁਰਦਾਸਪੁਰ
ਰਾਜ :- ਪੰਜਾਬ
ਫ਼ੋਨ ਨੰਬਰ
:-
|
|
|
|
|
|
|