ਗੁਰਦੁਆਰਾ ਸ਼੍ਰੀ ਪਾਤਸ਼ਾਹੀ ਪੰਜਵੀਂ ਸਾਹਿਬ, ਉੱਠੀਆਂ
ਸ਼੍ਰੀ ਗੁਰੂ ਅਰਜਨ ਦੇਵ ਜੀ ਬਾਬਾ ਸ਼੍ਰੀ ਚੰਦ ਜੀ ਦੇ ਸੱਦੇ 'ਤੇ ਉਹਨਾਂ ਨੂੰ ਮਿਲਣ ਲਈ ਪਿੰਡ ਬਾਰਠ ਗਏ ਸਨ । ਗੁਰੂ ਸਾਹਿਬ ਬਾਬਾ ਸ਼੍ਰੀ ਚੰਦ ਜੀ ਨੂੰ ਮਿਲੇ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰੇ ਕੀਤੇ । ਬਾਬਾ ਜੀ ਕੋਲੋਂ ਬਾਣੀ ਦੀਆਂ ਸੈਂਚੀਆਂ ਅਤੇ ਜੱਲ ਦੀ ਗਾਗਰ ਲੈਕੇ ਗੁਰੂ ਸਾਹਿਬ ਵਾਪਿਸ ਚਲ ਪਏ | ਗੁਰਦੁਆਰਾ ਬੁਰਜ ਸਾਹਿਬ ਪਿੰਡ ਧਾਰੀਵਾਲ ਵਾਲੇ ਸਥਾਨ ਤੇ ਹੁੰਦੇ ਹੋਏ ਗੁਰੂ ਸਾਹਿਬ ਇਸ ਸਥਾਨ ਤੇ ਰੁਕੇ । ਇਥੇ ਗੁਰੂ ਸਾਹਿਬ ਇਕ ਟਾਹਲੀ ਹੇਠਾਂ ਬਿਰਾਜੇ | ਸੰਗਤ ਨੇ ਬੇਨਤੀ ਕਿਤੀ ਕੇ ਇਥੇ ਪਾਣੀ ਦੀ ਬਹੁਤ ਘਾਟ ਹੈ | ਸੰਗਤ ਦੀ ਬੇਨਤੀ ਤੇ ਗੁਰੂ ਸਾਹਿਬ ਨੇ ਇਕ ਅਠ ਨੁਕਰਾਂ ਵਾਲਾ ਖੂਹ ਲਗਵਾਇਆ ਜੋ ਅਜ ਵੀ ਮੋਜੂਦ ਹੈ | ਅਜ ਦੇ ਦਿਨ ਵੀ ਸੰਗਤ ਇਸ ਦੇ ਜੱਲ ਵਿਚ ਇਸ਼ਨਾਨ ਕਰਦੀ ਹੈ ਜਿਸ ਨਾਲ ਚਮੜੀ ਦੇ ਰੋਗ ਦੂਰ ਕਰਦੇ ਹਨ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤ ਸ਼ਾਹੀ ਪੰਜਵੀਂ ਸਾਹਿਬ, ਉੱਠੀਆਂ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਅਰਜਨ ਦੇਵ ਜੀ
ਪਤਾ
:- ਸ਼੍ਰੀ ਹਰਗੋਬਿੰਦਪੁਰ
ਜ਼ਿਲਾ :- ਗੁਰਦਾਸਪੁਰ
ਰਾਜ :- ਪੰਜਾਬ
ਫ਼ੋਨ ਨੰਬਰ
:-
|
|
|
|
|
|
|