ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਨਾਮੇਆਣਾ ਸਾਹਿਬ, ਭੱਟੀਵਾਲ

ਭਗਤ ਨਾਮਦੇਵ ਜੀ ਦਾ ਜਨਮ ਕਤਕ ਸੁਦੀ ੧੧ ੨੬ ਅਕ੍ਤੂਬਰ ੧੨੭੦ ਦਿਨ ਐਂਤਵਾਰ ਦੇ ਦਿਨ ਪਿੰਡ ਨਰਸੀ ਨਾਮਦੇਵ ਜੀ ਵਿਖੇ ਛਿਂਬੇ ਕੁਲ ਵਿਚ ਹੋਇਆ | ਸੱਚ ਦਾ ਉਪਦੇਸ਼ ਦਿੰਦੇ ਹੋਏ ਭਗਤ ਜੀ ਗਵਾਲੀਅਰ, ਮਥੂਰਾ, ਬਨਾਰਸ ਦਿੱਲੀ ਹੁੰਦੇ ਹੋਏ ਇਥੇ ਪਿੰਡ ਘੁਮਾਣ, ਪੰਜਾਬ ਪਹੁੰਚੇ | ਇਸ ਪਿੰਡ ਵਿਚ ਭਗਤ ਜੀ ਨੇ ੧੭ ਸਾਲ ਤਪ ਕੀਤਾ | ਇਹ ਸਥਾਨ ਪਿੰਡ ਤੋਂ ਬਾਹਰ ਹੋਣ ਕਰਕੇ ਭਗਤ ਜੀ ਇਥੇ ਆਕੇ ਤਪ ਕਰਦੇ ਸਨ | ਇਸ ਇਲਾਕੇ ਵਿਚ ਪਾਣੀ ਦੀ ਬਹੁਤ ਕਮੀ ਹੋਣ ਕਰਕੇ ਸੰਗਤ ਨੇ ਭਗਤ ਜੀ ਨੂੰ ਆ ਕੇ ਬੇਨਤੀ ਕਿਤੀ | ਸੰਗਤ ਦੀ ਬੇਨਤੀ ਸੁਣ ਕੇ ਭਗਤ ਜੀ ਨੇ ਨੇੜੇ ਦੇ ਪਿੰਡ ਭੱਟੀਵਾਲ ਵਿਚ ਇਕ ਖੂਹ ਲਗਵਾਇਆ | ਉਸ ਖੂਹ ਦੀ ਉਸਾਰੀ ਲਈ ਇੱਟਾਂ ਇਥੇ ਬਣਾਈਆਂ ਜਾਂਦੀਆਂ ਸਨ | ਇਸ ਸਥਾਨ ਤੇ ਭਗਤ ਜੀ ਨੇ ਇਕ ਢੀਮ ਨੂੰ ਹਟਾਇਆ ਤਾਂ ਪਾਣੀ ਨਿਕਲ ਆਇਆ ਉਹ ਅਜ ਸਰੋਵਰ ਦੇ ਰੂਪ ਵਿਚ ਮੋਜੂਦ ਹੈ | ਸੰਗਤ ਇਸ ਸਰੋਵਰ ਆਕੇ ਇਸ਼ਨਾਨ ਕਰਦੀ ਹੈ ਜਿਸ ਨਾਲ ਚਮੜੀ ਦੇ ਰੋਗ ਦੂਰ ਹੁੰਦੇ ਹਨ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਨਾਮੇਆਣਾ ਸਾਹਿਬ, ਭੱਟੀਵਾਲ

ਕਿਸ ਨਾਲ ਸੰਬੰਧਤ ਹੈ :-
  • ਭਗਤ ਨਾਮਦੇਵ ਜੀ

  • ਪਤਾ :-
    ਪਿੰਡ :- ਭੱਟੀਵਾਲ
    ਜ਼ਿਲਾ :- ਗੁਰਦਾਸਪੁਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com