ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਖੂੰਡੀ ਸਾਹਿਬ, ਭੱਟੀਵਾਲ

ਭਗਤ ਨਾਮਦੇਵ ਜੀ ਦਾ ਜਨਮ ਕਤਕ ਸੁਦੀ ੧੧ ੨੬ ਅਕ੍ਤੂਬਰ ੧੨੭੦ ਦਿਨ ਐਂਤਵਾਰ ਦੇ ਦਿਨ ਪਿੰਡ ਨਰਸੀ ਨਾਮਦੇਵ ਜੀ ਵਿਖੇ ਛਿਂਬੇ ਕੁਲ ਵਿਚ ਹੋਇਆ | ਸੱਚ ਦਾ ਉਪਦੇਸ਼ ਦਿੰਦੇ ਹੋਏ ਭਗਤ ਜੀ ਗਵਾਲੀਅਰ, ਮਥੂਰਾ, ਬਨਾਰਸ ਦਿੱਲੀ ਹੁੰਦੇ ਹੋਏ ਇਥੇ ਪਿੰਡ ਘੁਮਾਣ, ਪੰਜਾਬ ਪਹੁੰਚੇ | ਪਿੰਡ ਘੁਮਾਣ ਅਤੇ ਆਸ ਪਾਸ ਦੇ ਪਿੰਡਾਂ ਵਿਚ ਭਗਤ ਜੀ ਨੇ ੧੮ ਸਾਲ ਤਪ ਕੀਤਾ | ਪਿੰਡ ਤੋਂ ਬਾਹਰ ਸਥਾਨ ਤੇ ਆਕੇ ਕੇ ਭਗਤ ਜੀ ਤਪ ਕਰਦੇ ਸਨ ਹੁਣ ਉਸ ਸਥਾਨ ਤੇ ਗੁਰਦੁਆਰਾ ਸ਼੍ਰੀ ਨਾਮੇਆਣਾ ਸਾਹਿਬ ਸਥਿਤ ਹੈ | ਇਸ ਇਲਾਕੇ ਵਿਚ ਪਾਣੀ ਦੀ ਬਹੁਤ ਕਮੀ ਹੋਣ ਕਰਕੇ ਸੰਗਤ ਨੇ ਭਗਤ ਜੀ ਨੂੰ ਬੇਨਤੀ ਕਿਤੀ | ਸੰਗਤ ਦੀ ਬੇਨਤੀ ਸੁਣ ਕੇ ਭਗਤ ਜੀ ਨੇ ਪਿੰਡ ਭੱਟੀਵਾਲ ਵਿਚ ਇਕ ਖੂਹ ਲਗਵਾਇਆ | ਇਸ ਸਥਾਨ ਤੇ ਭਗਤ ਜੀ ਨੇ ਇਕ ਖੂੰਡੀ ਧਰਤੀ ਵਿਚ ਗੱਡ ਦਿੱਤੀ ਜਿਹੜੀ ਬਾਅਦ ਵਿਚ ਹਰੀ ਹੋ ਕੇ ਬੇਰੀ ਦਾ ਰੂਪ ਲੈ ਲਿਆ | ਉਹ ਬੇਰੀ ਦਾ ਦਰਖਤ ਅਜ ਵੀ ਗੁਰਦੁਆਰਾ ਸਾਹਿਬ ਮੋਜੂਦ ਹੈ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਖੂੰਡੀ ਸਾਹਿਬ, ਭੱਟੀਵਾਲ

ਕਿਸ ਨਾਲ ਸੰਬੰਧਤ ਹੈ :-
  • ਭਗਤ ਨਾਮਦੇਵ ਜੀ

  • ਪਤਾ :-
    ਪਿੰਡ :- ਭੱਟੀਵਾਲ
    ਜ਼ਿਲਾ :- ਗੁਰਦਾਸਪੁਰ
    ਰਾਜ :- ਪੰਜਾਬ
    ਫ਼ੋਨ ਨੰਬਰ:-
     

     
     
    ItihaasakGurudwaras.com