ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗ੍ਰੰਥੀਆਂ ਸਾਹਿਬ

ਇਹ ਸਥਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਚੋਮਾਸੇ ਦੇ ਦਿਨਾਂ ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਸ਼੍ਰੀ ਕਰਤਾਰਪੁਰ ਸਾਹਿਬ ਤੋਂ ਬਿਆਸ ਦਰਿਆ ਪਾਰ ਕਰਕੇ ਰੁਹੇਲੇ ਨਗਰ ਦੇ ਉਚੇ ਸਥਾਨ ਤੇ ਡੇਰੇ ਲਾਏ | ਪਹਿਲਾਂ ਇਸ ਸਥਾਨ ਤੇ ੧੬੪੪ ਵਿਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਬਾਦ ਕੀਤਾ ਸੀ ਪਰ ਬਾਅਦ ਵਿਚ ਚੰਦੂ ਦੀ ਸ਼ਹਿ ਤੇ ਭਗਵਾਨ ਦਾਸ ਖਤਰੀ ਨੇ ਕਬਜ਼ਾ ਕਰ ਲਿਆ |

ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ੧੬੮੭ ਵਿਚ ਇਸ ਸਥਾਨ ਤੇ ਡੇਰਾ ਲਾਇਆ ਤਾਂ ਭਗਵਾਨ ਦਾਸ ਨੇ ਗੁਰੂ ਸਾਹਿਬ ਦਾ ਵਿਰੋਧ ਕੀਤਾ ਅਤੇ ਗੁਰੂ ਸਾਹਿਬ ਨੂੰ ਮੰਦੇ ਬੋਲ ਵੀ ਬੋਲੇ | ਜਿਸ ਕਰਕੇ ਗੁਰੂ ਸਾਹਿਬ ਤੋਂ ਹੁਕਮ ਲੈ ਕੇ ਸਿਖਾਂ ਨੇ ਇਸ ਦੀ ਖੂਬ ਕੂਟਾਈ ਕੀਤੀ ਅਤੇ ਦਰਿਆ ਵਿਚ ਸੁੱਟ ਦਿੱਤਾ | ਆਪਣੇ ਪਿਤਾ ਦੀ ਖਬਰ ਸੁਣ ਕੇ ਘੇਰੜ ਦਾ ਪੁਤਰ ਰਤਨ ਚੰਦ ਕਰਮ ਚੰਦ (ਚੰਦੂ ਦੇ ਪੁਤਰ ) ਨੂੰ ਨਾਲ ਲੈਕੇ ਜਲੰਧਰ ਦੇ ਸੁਬੇ ਅਬਦੁਲ ਖਾਨ ਕੋਲ ਫ਼ਰਿਆਦ ਕਿਤੀ | ਇਹਨਾਂ ਦੀ ਗਲ ਮੰਨਕੇ ਅਬਦੁਲ ਖਾਨ ਨੇ ੧੫ ਹਜਾਰ ਦੀ ਫ਼ੋਜ ਲੈਕੇ ਗੁਰੂ ਸਾਹਿਬ ਤੇ ਹਮਲਾ ਕੀਤਾ | ਇਸ ਸਥਾਨ ਤੇ ਤਿੰਨ ਦਿਨ ਭਿਆਨਕ ਜੰਗ ਹੋਈ | ਜਿਸ ਵਿਚ ਅਬਦੁਲ ਖਾਨ ਤੇ ਅਤੇ ਉਸਦਾ ਪੁਤਰ ਨਬੀ ਬਖਸ਼ ਅਤੇ ਪੰਜ ਜਰਨੈਲ ਮਾਰੇ ਗਏ | ਗੁਰੂ ਸਾਹਿਬ ਨੇ ਇਥੇ ਆਕੇ ਕਮਰ ਕਸਾ ਖੋਲਿਆ ਅਤੇ ਦਮ ਲਿਆ ਉਸ ਸ ਥਾਨ ਤੇ ਗੁਰ ਦੁਆਰਾ ਸ਼੍ਰੀ ਦਮਦਮਾ ਸਾਹਿਬ ਸ਼ੁਸ਼ੋਬਿਤ ਹੈ | ਇਸ ਜੰਗ ਵਿਚ ਗੁਰੂ ਸਾਹਿਬ ਦੇ ਸਿਖ ਭਾਈ ਜੱਟੂ ਜੀ ਭਾਈ ਮਥਰਾ ਜੀ ਭਾਈ ਨਾਨੋ ਜੀ ਭਾਈ ਸ਼ਕਤੂ ਜੀ ਸਿਖ ਸ਼ਹੀਦ ਹੋ ਗਏ | ਸ਼ਹੀਦ ਹੋਏ ਸਿਖਾਂ ਦਾ ਗੁਰੂ ਸਾਹਿਬ ਨੇ ਆਪਣੇ ਹਥੀ ਸੰਸਕਾਰ ਕੀਤਾ ਅਤੇ ਤੁਰਕਾਂ ਨੂੰ ਇਕ ਟੋਆ ਪੁਟਵਾ ਕੇ ਦਫ਼ਨ ਕੀਤਾ ਅਤੇ ਉਪਰ ਇਕ ਸੁੰਦਰ ਥੜਾ ਉਸਾਰਿਆ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗ੍ਰੰਥੀਆਂ ਸਾਹਿਬ, ਸ਼੍ਰੀ ਹਰਗੋਬਿੰਦਪੁਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਸ਼੍ਰੀ ਹਰਗੋਬਿੰਦਪੁਰ
    ਜ਼ਿਲਾ :- ਗੁਰਦਾਸਪੁਰ
    ਰਾਜ :- ਪੰਜਾਬ
    ਫ਼ੋਨ ਨੰਬਰ:-
     

     
     
    ItihaasakGurudwaras.com