ਗੁਰਦੁਆਰਾ ਸ੍ਰੀ ਡੇਰਾ ਬਾਬਾ ਨਾਨਕ ਸਾਹਿਬ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਸ਼ਹਿਰ ਵਿਚ ਸਥਿਤ ਹੈ।
ਜਿਵੇਂ ਕਿ ਇਸਦਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪਰਿਭਾਸ਼ਤ ਕਰਦਾ ਹੈ. ਗੁਰੂ ਸਾਹਿਬ ਪਹਿਲੀ ਉਦਾਸੀ ਤੋਂ ਬਾਅਦ ਆਪਣੇ ਪਰਿਵਾਰ, ਪਤਨੀ ਸੁਲੱਖਣੀ ਜੀ, ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਨੂੰ ਮਿਲਣ ਲਈ ਆਏ ਸਨ। ਉਹ ਮਾਤਾ ਸੁਲੱਖਣੀ ਜੀ ਦੇ ਪਿਤਾ ਲਾਲਾ ਮੁਲਰਾਜ ਨੂੰ ਮਿਲਣ ਲਈ ਆਏ ਸਨ ਜੋ ਕਿ ਪਿੰਡ ਪੱਖੋਕੇ ਰੰਧਾਵਾ ਵਿਖੇ ਪਟਵਾਰੀ (ਮਾਲ ਅਫਸਰ) ਸਨ। ਜਦੋਂ ਗੁਰੂ ਸਾਹਿਬ ਇਥੇ ਆਏ ਉਹ ਅਜੀਤਾ ਰੰਧਾਵਾ ਦਾ ਖੂਹ ਦੇ ਕੰਡੇ ਤੇ ਸਿਮਰਨ ਕਰਦੇ ਸਨ. ਗੁਰਦੁਆਰਾ ਸਾਹਿਬ ਵਿਚ ਸਥਿਤ ਥੜੇ ਤੇ ਗੁਰੂ ਸਾਹਿਬ ਨੇ ਅਜੀਤ ਰੰਧਾਵਾ ਨਾਲ ਵਿਚਾਰ ਵਟਾਂਦਰੇ ਕੀਤੀਆਂ ਅਤੇ ਬਾਅਦ ਵਿਚ ਉਹ ਗੁਰੂ ਸਾਹਿਬ ਦੇ ਅਨੁਯਾਈ ਬਣੇ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੇ ਸਰੀਰ ਦਾ ਸਸਕਾਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ, ਪਾਕਿਸਤਾਨ ਵਿਖੇ ਕੀਤਾ ਗਿਆ, ਗੁਰੂ ਘਰ ਦੀਆਂ ਅਸਥੀਆਂ ਵਾਲਾ ਭਾਂਡਾ ਵੀ ਉਥੇ ਦਫ਼ਨਾਇਆ ਗਿਆ। ਪਰ ਕੁਝ ਸਮੇਂ ਬਾਅਦ ਰਾਵੀ ਵਿਚ ਹੜ ਆਇਆ ਅਤੇ ਪਾਣੀ ਗੁਰਦੁਆਰਾ ਸਾਹਿਬ ਵੱਲ ਆ ਰਿਹਾ ਸੀ | ਬਾਬਾ ਸ੍ਰੀ ਚੰਦ ਨੇ ਉੱਥੋਂ ਰਖਿਆ ਅਸਥੀਆਂ ਦਾ ਘੜਾ ਲਿਆ ਅਤੇ ਇਥੇ ਥੜਾ ਸਾਹਿਬਾਂ ਦੀ ਜਗ੍ਹਾ ‘ਤੇ ਦਫ਼ਨਾ ਦਿੱਤਾ। ਸ਼੍ਰੀ ਗੁਰੂ ਅਰਜਨ ਦੇਵ ਜੀ ਵੀ ਇਥੇ ਆਏ ਅਤੇ ਬਾਬਾ ਧਰਮ ਚੰਦ ਜੀ( ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੋਤਰੇ) ਦੀ ਮੌਤ ਦੇ ਸਮੇਂ ਕੀਰਤਨ ਕੀਤਾ । ਇਸ ਸਥਾਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਸਨ | ਬਾਅਦ ਵਿਚ ਇਸ ਸਥਾਨ ਦੀ ਸੇਵਾ ਹੈਦਰਾਬਾਦ ਦੇ ਦੀਵਾਨ ਚੰਦੂ ਮੱਲ ਜੀ, ਮਹਾਰਾਜ ਰਣਜੀਤ ਸਿੰਘ ਜੀ ਨੇ ਸੇਵਾ ਕਰਵਾਈ | ਮਹਾਰਾਜ ਰਣਜੀਤ ਸਿੰਘ ਜੀ ਨੇ ਸੁਨਹਿਰੀ ਗੁਬੰਦ (ਗੁੰਬਦ) ਬਣਵਾਇਆ ਗਿਆ। ਡੇਰਾ ਬਾਬਾ ਨਾਨਕ ਭਾਰਤ ਪਾਕਿਸਤਾਨ ਦੀ ਸਰਹੱਦ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ, ਪਾਕਿਸਤਾਨ ਸਰਹੱਦ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ' ਤੇ ਹੈ। 2019 ਵਿਚ ਪਾਕਿਸਤਾਨ ਸਰਕਾਰ ਨੇ ਭਾਰਤੀ ਸੰਗਤ ਲਈ ਇਕ ਵਿਸ਼ੇਸ਼ ਲਾਂਘਾ ਖੋਲ੍ਹਿਆ ਜੋ ਉਥੇ ਜਾਂਦੇ ਹਨ ਅਤੇ ਬਿਨਾਂ ਕਿਸੇ ਵੀਜਾ ਜ਼ਰੂਰਤ ਦੇ ਦਰਸ਼ਨ ਕਰਦੇ ਹਨ।
ਤਸਵੀਰਾਂ ਲਈਆਂ ਗਈਆਂ :-23-Dec, 2006. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਡੇਰਾ ਬਾਬਾ ਨਾਨਕ ਸਾਹਿਬ, ਡੇਰਾ ਬਾਬਾ ਨਾਨਕ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਅੰਗਦ ਦੇਵ ਜੀ
ਸ਼੍ਰੀ ਗੁਰੂ ਅਮਰਦਾਸ ਜੀ
ਸ਼੍ਰੀ ਗੁਰੂ ਅਰਜਨ ਦੇਵ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਪਤਾ:-
ਡੇਰਾ ਬਾਬਾ ਨਾਨਕ
ਜ਼ਿਲਾ ਗੁਰਦਾਸਪੁਰ
ਰਾਜ਼ :- ਪੰਜਾਬ
ਫ਼ੋਨ ਨੰਬਰ੦੦੯੧-੧੮੭੧-੨੪੭੨੫੨, ੨੫੭੭੭੭,
ਫ਼ਕਸ :-੦੦੯੧-੧੮੭੧-੨੪੭੫੧੪
|
|
|
|
|
|
|