ਗੁਰਦੁਆਰਾ ਸ੍ਰੀ ਚੋਲਾ ਸਾਹਿਬ, ਡੇਰਾ ਬਾਬਾ ਨਾਨਕ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋ ਚੌਥੀ ਉਦਾਸੀ ਸਮੇ ੧੫੧੯ ਈਸਵੀ ਵਿਚ ਅਰਬ ਦੇਸ਼ ਚ ਗਏ ਅਰਬ ਦੇਸ਼ ਦੇ ਲਾਜਵਰਦ ਬਾਦਸ਼ਾਹ ਨੂੰ ਖਬਰ ਹੋਈ ਕਿ ਇਕ ਹਿੰਦੂ ਫਕੀਰ ਹੈ ਜੌ ਸਾਡੇ ਇਲਾਕੇ ਵਿੱਚ ਪਰਚਾਰ ਕਰ ਰਿਹਾ ਹੈ ਤਾਂ ਲਾਜਵਰਦ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਆਪਣੇ ਦਰਬਾਰ ਵਿਚ ਬੁਲਾਇਆ ਗਿਆ | ਬਾਦਸ਼ਾਹਕੋਲ ਇਕ ਕਰਾਮਾਤੀ ਚੋਲ ਸੀ ਜਿਸ ਦੇ ਪਾਉਣ ਨਾਲ ਧਰਮ-ਪਰਿਵਰਤਨ ਹੋ ਜਾਂਦਾ ਸੀ | ਪਾਉਣ ਵਾਲਾ ਮੁਸਲਿਮ ਧਰਮ ਅਪਨਾ ਲੈਂਦਾ ਸੀ | ਗੁਰੂ ਸਾਹਿਬ ਜੀ ਦੀ ਵਿਚਾਰ ਸੁਣ ਕੇ ਬਾਦਸ਼ਾਹ ਨੇ ਸੋਚਿਆ ਕਿ ਇਹ ਕਰਾਮਾਤੀ ਚੋਲਾ ਇਹਨਾਂ ਨੂੰ ਪਹਿਣਾ ਦਿੱਤਾ ਜਾਵੇ ਤਾਂ ਹਿੰਦੂ ਫਕੀਰ ਸਾਡੇ ਮੁਸਲਿਮ ਧਰਮ ਲਈ ਪਰਚਾਰ ਕਰੇਗਾ ਜੌ ਸਾਡੇ ਧਰਮ ਲਈ ਕਾਫੀ ਫਾਇਦੇਮੰਦ ਹੋਵੇਗਾ ਫਿਰ ਰਾਜੇ ਨੇ ਏਦਾ ਹੀ ਕਰਨ ਦਾ ਵਿਚਾਰ ਬਣਾਇਆ ਤੇ ਇਹ ਚੋਲਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਭੇਂਟ ਕੀਤਾ ਗਿਆ ਅੱਗੋ ਗੁਰੂ ਸਾਹਿਬ ਜੀ ਨੇ ਕਿਹਾ ਅਗਰ ਤੁਸੀ ਚੋਲਾ ਦੇਣਾ ਚਹੁੰਦੇ ਹੋ ਤਾਂ ਤੁਸੀਂ ਆਪ ਪਹਿਣਾ ਦੇਵੋ ਇਹ ਸੁਣ ਕੇ ਰਾਜੇ ਨੇ ਜਰਾ ਵੀ ਦੇਰ ਨਾ ਲਗਾਈ ਅਤੇ ਵਜੀਰ ਨੂੰ ਹੁਕੁਮ ਕੀਤਾ ਕਿ ਇਹ ਚੋਲਾ ਗੁਰੂ ਸਾਹਿਬ ਨੂੰ ਪਹਿਣਾ ਦੇਵੋ ਤੇ ਇਹ ਚੋਲਾ ਗੁਰੂ ਸਾਹਿਬ ਜੀ ਨੂੰ ਪਹਿਣਾ ਦਿੱਤਾ ਗਿਆ ਅਤੇ ਗੁਰੂ ਸਾਹਿਬ ਉਪਰ ਚੋਲੇ ਦਾ ਕੋਈ ਵੀ ਕਿਸੇ ਤਰਾਂ ਦਾ ਬੁਰਾ ਅਸਰ ( ਧਰਮ-ਪਰਿਵਰਤਨ) ਨਹੀ ਹੋਇਆ | ਫਿਰ ਕੁਝ ਸਮੇਂ ਬਾਅਦ ਲਾਜਵਰਦ ਬਾਦਸ਼ਾਹ ਨੇ ਕਿਹਾ ਕਿ ਤੁਸੀ ਚੋਲਾ ਉਤਾਰ ਦੇਵੋ ਫਿਰ ਗੁਰੂ ਸਾਹਿਬ ਜੀ ਕਹਿਣ ਲਗੇ ਤੁਸੀ ਪਹਿਣਾਇਆ ਏ ਤੁਸੀ ਹੀ ਉਤਾਰ ਲਵੋ ਲਜਵਰਦ ਬਾਦਸ਼ਾਹ ਨੇ ਵਜੀਰ ਨੂੰ ਫਿਰ ਹੁਕੁਮ ਕੀਤਾ ਕਿ ਚੋਲਾ ਉਤਾਰ ਲਵੋ | ਜਦੋ ਵਜੀਰ ਇਹ ਚੋਲਾ ਸਾਹਿਬ ਉਤਾਰਣ ਲੱਗੇ ਤਾਂ ਇਹ ਚੋਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਦਾ ਹਿੱਸਾ ਬਣ ਗਿਆ ਤੇ ਸਰੀਰ ਨਾਲ ਚਿੱਪਕ ਗਿਆ ਬਾਦਸ਼ਾਹ ਹੈਰਾਨ ਹੋ ਗਿਆ ਤੇ ਵਜ਼ੀਰ ਨੂੰ ਹੁਕਮ ਕੀਤਾ ਕਿ ਇਹ ਆਪਣੀਆ ਸ਼ਕਤੀਆਂ ਨਾਲ ਉਤਾਰਣ ਨਹੀ ਦਿੰਦਾ | ਇਸਨੂੰ ਤੁਸੀ ਕੁਝ ਤਕਲੀਫ ਦੇਵੋ ਆਪ ਹੀ ਉਤਾਰ ਦੇਵੇਗਾ | ਗੁਰੂ ਸਾਹਿਬ ਜੀ ਨੂੰ ਤਸੀਹੇ ਦਿੱਤੇ ਗਏ ਪਰ ਗੁਰੂ ਸਾਹਿਬ ਜੀ ਨੂੰ ਕੋਈ ਨੁਕਸਾਨ ਨਾ ਹੋਇਆ | ਆਖਿਰਕਾਰ ਗੁਰੂ ਸਾਹਿਬ ਦੇ ਕੋਤਕ ਵੇਖ ਕੇ ਬਾਦਸ਼ਾਹ ਨੂੰ ਗੁਰੂ ਸਾਹਿਬ ਦੇ ਚਰਨੀ ਡਿੱਗਣਾ ਪਿਆ |
ਫਿਰ ਗੁਰੂ ਸਾਹਿਬ ਚੌਥੀ ਉਦਾਸੀ ਸਮਾਪਤ ਕਰਕੇ ਸ਼੍ਰੀ ਕਰਤਾਰ ਸਾਹਿਬ ਡੇਰਾ ਬਾਬਾ ਨਾਨਕ ਪੁੱਜੇ ਅਤੇ ਉਦਾਸੀ ਬਾਣਾ ਉਤਾਰ ਕੇ ਸੰਸਾਰੀ ਕੱਪੜੇ ਪਹਿਣ ਲਏ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਿਤੀ ਤੇ ਉਦਾਸੀ ਲਿਬਾਸ ਭਾਵ ਚੋਲਾ ਸਾਹਿਬ ਵੀ ਨਾਲ ਹੀ ਗੁਰੂ ਗੱਦੀ ਸਮੇਂ ਭੇਂਟ ਕਰ ਦਿੱਤਾ ਗਿਆ | ਇਸੇ ਤਰਾਂ ਪੰਜ ਪਾਤਸ਼ਾਹੀਆ ਤੱਕ ਚੋਲਾ ਸਾਹਿਬ ਗੁਰੂ ਗੱਦੀ ਸਮੇਂ ਭੇਟ ਹੁੰਦਾ ਰਿਹਾ | ਸ੍ਰੀ ਗੁਰੂ ਅਰਜਨ ਦੇਵ ਜੀ 1604 ਈਸਵੀ ਵਿੱਚ ਸ਼੍ਰੀ ਹਰਮੰਦਿਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ | ਇਕ ਸਿੱਖ ਭਾਈ ਤੋਤਾ ਰਾਮ ਜੋ ਬੱਲਖ ਬੁਖਾਰੇ (ਅਫ਼ਗ਼ਾਨਿਸਤਾਨ) ਦਾ ਰਹਿਣ ਵਾਲਾ | ਸੇਵਾ ਕਰਦਿਆਂ ਭਾਈ ਸਾਹਿਬ ਦੇ ਪੈਰ ਤੇ ਕਹੀ ਲੱਗ ਗਈ ਪਰ ਉਹ ਸੇਵਾ ਤੋ ਨਾ ਹਟੇ | ਸਿੱਖਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਿਤੀ ਕਿ ਇਕ ਸਿੱਖ ਦੇ ਪੈਰ ਤੇ ਕਹੀ ਲੱਗੀ ਹੈ ਪਰ ਸੇਵਾ ਤੋ ਨਹੀ ਹੱਟ ਰਿਹਾ | ਗੁਰੂ ਸਾਹਿਬ ਜੀ ਨੇ ਭਾਈ ਤੋਤਾ ਰਾਮ ਨੂੰ ਬੁਲਾਇਆ ਤੇ ਕਿਹਾ ਭਾਈ ਸਿੱਖਾ ਤੇਰੀ ਸੇਵਾ ਕਬੂਲ ਹੋਈ ਹੈ ਗੁਰੂ ਘਰ ਤੋ ਕੁਝ ਮੰਗ ਲੋ ਭਾਈ ਤੋਤਾ ਰਾਮ ਨੇ ਕਿਹਾ ਤੁਹਾਡੀ ਬਹੁਤ ਕ੍ਰਿਪਾ ਹੈ ਧੀਆਂ ਪੁਤਰ, ਸੁਖ ਸ਼ਾਤੀ, ਧੰਨ ਦੌਲਤ ਹੈ ਪਰ ਮੇਰਾ ਇਲਾਕਾ ਤੁਹਾਡੀ ਸਿੱਖੀ ਤੋ ਰਹਿਤ ਹੈ ਬਖਸ਼ਿਸ਼ ਕਰੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸ੍ਰੀ ਚੋਲਾ ਸਾਹਿਬ ਭਾਈ ਤੋਤਾ ਰਾਮ ਜੀ ਨੂੰ ਦੇ ਦਿੱਤਾ ਜੋ ਇਸਨੂੰ ਆਪਣੇ ਸ਼ਹਿਰ ਲੈ ਗਏ | ਭਾਈ ਤੋਤਾ ਰਾਮ ਜੀ ਦਾ ਆਪਣੇ ਜੀਵਣ ਕਾਲ ਦੋਰਾਨ ਸੇਵਾ ਕਰਦੇ ਰਹੇ | ਭਾਈ ਤੋਤਾ ਰਾਮ ਜੀ ਨੇ ਆਪਣੇ ਆਖੀਰਲੇ ਸਮੇਂ ਇਹ ਚੋਲਾ ਇਕ ਗੁਫਾ ਵਿਚ ਰੱਖ ਦਿੱਤਾ ਅਤੇ ਅੱਗੇ ਪੱਥਰ ਲਗਾ ਦਿੱਤਾ ਅਤੇ ਅਰਦਾਸ ਬੇਨਤੀ ਕੀਤੀ ਮਹਾਰਾਜ ਤੁਸੀ ਜਿਸਨੂੰ ਹੁਕਮ ਕਰੋਗੇ ਉਹੀ ਚੋਲਾ ਇਥੋਂ ਲੈ ਕੇ ਜਾਣਗੇ | ਕਾਫੀ ਸਮਾਂ ਬੀਤਣ ਮਗਰੋਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 9ਵੀ ਪੀੜੀ ਵਿਚੋ ਅੰਸ ਬੰਸ ਬਾਬਾ ਕਾਬਲੀ ਮੱਲ ਜੀ ਨੂੰ ਭਾਖਿਆ(ਸੁਪਨਾ) ਆਇਆ ਤੇ ਫਿਰ ਬਾਬਾ ਕਾਬਲੀ ਮੱਲ ਜੀ ਆਪਣੇ ਇਲਾਕੇ ਦੀਆ ਸੰਗਤਾਂ ਨੂੰ ਨਾਲ ਲੈ ਕੇ ਉਸ ਅਸਥਾਨ ਤੇ ਗਏ ਤੇ ਚੋਲਾ ਸਾਹਿਬ ਲੈ ਕੇ ਆਏ ਅਤੇ ਅੱਜ ਦੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 17 ਵੀ ਵੰਸ਼ਜ ਬਾਬਾ ਜਗਦੀਪ ਸਿੰਘ ਬੇਦੀ ਸੇਵਾ ਨਿਭਾ ਰਹੇ ਹਨ
ਚੋਲਾ ਸਾਹਿਬ ਨੇ ਨਾਲ ਬੇਬੇ ਨਾਨਕੀ ਜੀ ਦੇ ਹੱਥਾਂ ਦਾ ਕਢਾਈ ਕੀਤਾ ਹੋਇਆ ਵੱਡਾ ਰੁਮਾਲ, ਜੋ ਗੁਰੂ ਸਾਹਿਬ ਦੇ ਵਿਆਹ ਸਮੇਂ ਭੈਣ ਨਾਨਕੀ ਜੀ ਨੇ ਭੇਟ ਕਿਤਾ ਸੀ | ਇਕ ਪਵਿੱਤਰ ਚੌਰ ਸਾਹਿਬ:- ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਸਤ ਕਮਲਾ ਦੀ ਛੋਹ ਦਾ ਮਾਣ ਪ੍ਰਾਪਤ ਹੈ । ਦੁਸ਼ਾਲੇ ਮਹਾਰਾਜ ਹਰੀ ਸਿੰਘ ਨਲੂਆ ਜੋ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਸਮੇਂ ਉਨਾਂ ਵੱਲੋਂ ਭੇਟ ਕੀਤੇ ਗਏ ਸਨ।
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਚੋਲਾ ਸਾਹਿਬ, ਡੇਰਾ ਬਾਬਾ ਨਾਨਕ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ:-
ਡੇਰਾ ਬਾਬਾ ਨਾਨਕ
ਜ਼ਿਲਾ :- ਗੁਰਦਾਸਪੁਰ
ਰਾਜ਼ :- ਪੰਜਾਬ
ਫ਼ੋਨ ਨੰਬਰ੦੦੯੧-੧੮੭੧-੨੪੭੨੫੨, ੨੫੭੭੭੭,
ਫ਼ਕਸ :- +91 9316194771 email :- shricholasahib@gmail.com
|
|
|
|
|
|
|