ਗੁਰਦੁਆਰਾ ਸ਼੍ਰੀ ਅਚਲ ਸਾਹਿਬ ਜ਼ਿੱਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਵਿਚ ਸਥਿਤ ਹੈ | ਇਹ ਗੁਰਦੁਆਰਾ ਸਾਹਿਬ ਬਟਾਲਾ ਜਲੰਦਰ ਸੜਕ ਤੇ ਬਟਾਲਾ ਤੋਂ ੮ ਕਿ: ਮ: ਦੂਰੀ ਤੇ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਗੀ ਬੰਗਰ ਨਾਥ ਨਾਲ ਗੋਸ਼ਟੀ ਹੋਈ ਸੀ | ਜਿਸ ਤੋਂ ਬਾਅਦ ਜੋਗੀ ਬੰਗਰ ਨਾਥ ਗੁਰੂ ਸਾਹਿਬ ਦੇ ਅਗੇ ਮਥਾ ਟੇਕਿਆ | ਬਾਅਦ ਵਿਚ ਗੁਰੂ ਸਾਹਿਬ ਨੇ ਇਥੇ ਕਿਕਰ ਦੀ ਦਾਤਣ ਕਰ ਕੇ ਦਬ ਦਿੱਤੀ, ਪਰ ਸੰਗਤ ਨੇ ਬੇਨਤੀ ਕਿਤੀ ਕੇ ਕਿਕਰ ਦੇ ਦਰਖਤ ਨੂੰ ਬੜੇ ਕੰਡੇ ਲਗਦੇ ਹਨ | ਤਾਂ ਗੁਰੂ ਸਾਹਿਬ ਨੇ ਪੁਛਿਆ ਕੇ ਤੁਹਾਨੂੰ ਕਿਹੜਾ ਦਰਖਤ ਚਾਹੀਦਾ ਹੈ | ਸੰਗਤ ਨੇ ਬੇਨਤੀ ਕਿਤੀ ਕਿ ਕੋਈ ਫ਼ਲਾਂ ਵਾਲਾ ਦਰਖਤ ਲਗਾਉ | ਗੁਰੂ ਸਾਹਿਬ ਨੇ ਵਰ ਦਿੱਤਾ ਕੇ ਇਸ ਕਿਕਰ ਨੂੰ ਸਾਰਾ ਸਾਲ ਫ਼ਲ ਲਗੇਗਾ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਅਪਣੇ ਪੁਤਰ ਬਾਬਾ ਗੁਰਦਿੱਤਾ ਜੀ ਦੇ ਬੀਬੀ ਅਨੰਤੀ ਜੀ ਦੇ ਨਾਲ ਵਿਆਹ ਦੇ ਮੋਕੇ ਤੇ ਆਏ | ਉਸ ਮੋਕੇ ਉਹਨਾਂ ਨੇ ਅਠ ਨੁਕਰਾਂ ਵਾਲਾ ਖੂਹ ਪੁਟਵਾਇਆ
ਤਸਵੀਰਾਂ ਲਈਆਂ ਗਈਆਂ :-23-Dec, 2006. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਅਚਲ ਸਾਹਿਬ, ਬਟਾਲਾ
ਕਿਸ ਨਾਲ ਸਬੰਧਤ ਹੈ:-
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ:-
ਬਟਾਲਾ
ਜ਼ਿਲਾ ਗੁਰਦਾਸਪੁਰ
ਰਾਜ਼ :- ਪੰਜਾਬ
ਫ਼ੋਨ ਨੰਬਰ :- ੦੦੯੧-੧੮੭੧-੨੬੧੮੦੦
|
|
|
|
|
|
|