ਗੁਰਦੁਆਰਾ ਸ਼੍ਰੀ ਸ਼ਿਹਣੀ ਸਾਹਿਬ ਪਾਤਸ਼ਾਹੀ ਛੇਂਵੀ, ਮਿਹਰ ਸਿੰਘ ਵਾਲਾ
ਜਦੋਂ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਭਾਈ ਕੀ ਡਰੋਲੀ ਵਿਚ ਰਹਿ ਰਹੇ ਸਨ ਤਾਂ ਇਥੋਂ ਦੀ ਸੰਗਤ ਨੇ ਗੁਰੂ ਸਾਹਿਬ ਕੋਲ ਜਾ ਕੇ ਫ਼ਰਿਆਦ ਕਿਤੀ ਕੇ ਸਾਡੇ ਇਲਾਕੇ ਵਿਚ ਇਕ ਸ਼ੇਰ ਹੈ ਜੋ ਉਹਨਾਂ ਨੂੰ ਬਹੁਤ ਤੰਗ ਕਰਦਾ ਹੈ | ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਪਿੰਡ ਮਨਾਵਾਂ ਸੁਨੇਰ ਹੁੰਦੇ ਹੋਏ ਇਥੇ ਆਏ ਅਤੇ ਪਿੰਡ ਠੱਠਾ ਵਾਲੇ ਸਥਾਨ ਤੇ ਡੇਰਾ ਕੀਤਾ | ਪਹਿਲਾਂ ਗੁਰੂ ਸਾਹਿਬ ਨੇ ਪੰਜ ਸਿੰਘ ਸ਼ੇਰ ਦੀ ਭਾਲ ਵਿਚ ਭੇਜੇ | ਪਰ ਦੋ ਸਿੰਘ ਸ਼ੇਰ ਦਾ ਸ਼ਿਕਾਰ ਹੋ ਗਏ | ਬਾਕੀ ਦੇ ਤਿੰਨ ਸਿੰਘਾਂ ਨੇ ਵਾਪਿਸ ਆਕੇ ਗੁਰੂ ਸਾਹਿਬ ਨੂੰ ਇਸ ਬਾਰੇ ਦਸਿਆ | ਸ਼ੇਰ ਦੀ ਭਾਲ ਕਰਦੇ ਹੋਏ ਗੁਰੂ ਸਾਹਿਬ ਨੇ ਇਥੇ ਪਾਣੀ ਦੀ ਢਾਬ ਤੇ ਸ਼ੇਰ ਦਾ ਸ਼ਿਕਾਰ ਕੀਤਾ | ਸ਼ਿਕਾਰ ਕਰਕੇ ਵਾਪਿਸ ਗੁਰੂ ਸਾਹਿਬ ਪਿੰਡ ਠੱਠਾ ਵਾਲੇ ਸਥਾਨ ਤੇ ਚਲੇ ਗਏ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਸ਼ਿਹਣੀ ਸਾਹਿਬ ਪਾਤਸ਼ਾਹੀ ਛੇਂਵੀ, ਮਿਹਰ ਸਿੰਘ ਵਾਲਾ
ਕਿਸ ਨਾਲ ਸਬੰਧਤ ਹੈ:-
ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ
ਪਤਾ:-
ਪਿੰਡ :- ਮਿਹਰ ਸਿੰਘ ਵਾਲਾ
ਜ਼ਿਲਾ ਫ਼ਿਰੋਜ਼੍ਪੁਰ
ਰਾਜ:- ਪੰਜਾਬ
ਫੋਨ ਨੰਬਰ:- |
|
|
|
|
|
|