ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ
ਜਦੋਂ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਭਾਈ ਕੀ ਡਰੋਲੀ ਵਿਚ ਰਹਿ ਰਹੇ ਸਨ ਤਾਂ ਇਥੋਂ ਦੀ ਸੰਗਤ ਨੇ ਗੁਰੂ ਸਾਹਿਬ ਕੋਲ ਜਾ ਕੇ ਫ਼ਰਿਆਦ ਕਿਤੀ ਕੇ ਸਾਡੇ ਇਲਾਕੇ ਵਿਚ ਇਕ ਸ਼ੇਰ ਹੈ ਜੋ ਉਹਨਾਂ ਨੂੰ ਬਹੁਤ ਤੰਗ ਕਰਦਾ ਹੈ | ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਪਿੰਡ ਮਨਾਵਾਂ ਸੁਨੇਰ ਹੁੰਦੇ ਹੋਏ ਇਥੇ ਆਏ | ਸ਼ੇਰ ਦੀ ਭਾਲ ਕਰਦੇ ਹੋਏ ਗੁਰੂ ਸਾਹਿਬ ਨੇ ਇਥੋਂ ਦੋ ਕਿ: ਮਿ: ਦੂਰ ਗੁਰਦੁਆਰਾ ਸ਼੍ਰੀ ਸ਼ੀਹਣੀ ਸਾਹਿਬ ਵਾਲੇ ਸਥਾਨ ਵਿਖੇ ਪਾਣੀ ਦੀ ਢਾਬ ਤੇ ਸ਼ੇਰ ਦਾ ਸ਼ਿਕਾਰ ਕੀਤਾ | ਇਸ ਸਥਾਨ ਤੇ ਗੁਰੂ ਸਾਹਿਬ ਅਤੇ ਨਾਲ ਸਿੰਘਾ ਨੇ ਕੁਝ ਦਿਨ ਵਿਸ਼ਰਾਮ ਕੀਤਾ ਅਤੇ ਨਾਮ ਬਾਣੀ ਦਾ ਉਪਦੇਸ਼ ਦਿੱਤਾ | ਇਥੋਂ ਦੀ ਕੁਝ ਸੰਗਤ ਨੇ ਗੁਰੂ ਸਾਹਿਬ ਨੂੰ ਫ਼ੰਡਰ ਝੋਟੀ ਭੇਂਟ ਕਿਤੀ (ਜੋ ਦੁੱਧ ਨਹੀਂ ਦਿੰਦੀ ) ਗੁਰੂ ਸਾਹਿਬ ਨੇ ਸੇਵਕਾਂ ਨੂੰ ਇਸ਼ਾਰਾ ਕਰਕੇ ਉਸ ਝੋਟੀ ਨੂੰ ਚੁਵਾਇਆ ਅਤੇ ਵਰ ਦਿੱਤਾ ਕਿ ਇਸ ਇਲਾਕੇ ਵਿਚ ਦੱਧ ਦੀਆਂ ਨਹਿਰਾਂ ਵਗਣਗੀਆਂ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ, ਠੱਠਾ
ਕਿਸ ਨਾਲ ਸਬੰਧਤ ਹੈ:-
ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ
ਪਤਾ:-
ਪਿੰਡ :- ਠੱਠਾ
ਜ਼ਿਲਾ ਫ਼ਿਰੋਜ਼੍ਪੁਰ
ਰਾਜ:- ਪੰਜਾਬ
ਫੋਨ ਨੰਬਰ:-੦੦੯੧-੧੬੩੨-੨੭੯੦੭੯ |
|
|
|
|
|
|