ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ, ਸੁਨਹੇਰ

ਜਦੋਂ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਭਾਈ ਕੀ ਡਰੋਲੀ ਵਿਚ ਰਹਿ ਰਹੇ ਸਨ ਤਾਂ ਇਥੋਂ ਦਾ ਰਹਿਣ ਵਾਲਾ ਇਕ ਫ਼ਕੀਰ ਗੁਰੂ ਸਾਹਿਬ ਨੂੰ ਯਾਦ ਕਰਦਾ ਦਰਸ਼ਨ ਕਰਨ ਲਈ ਤਿੰਨ ਵਾਰ ਭਾਈ ਕੀ ਡਰੋਲੀ ਗਿਆ ਪਰ ਤਿੰਨੋ ਵਾਰ ਗੁਰੂ ਸਾਹਿਬ ਦੇ ਦਰਸ਼ਨ ਨਾ ਹੋ ਸਕੇ | ਪਰ ਉਸ ਫ਼ਕੀਰ ਦੇ ਮਨ ਵਿਚ ਗੁਰੂ ਸਾਹਿਬ ਨੂੰ ਮਿਲਣ ਦੀ ਤਾਂਗ ਬਣੀ ਰਹੀ | ਉਸ ਦੀ ਇਛਾ ਪੂਰੀ ਕਰਨ ਲਈ ਗੁਰੂ ਸਾਹਿਬ ਆਪ ਇਥੇ ਆਏ | ਤਾਂ ਫ਼ਕੀਰ ਨੇ ਕਿਹਾ ਕੇ ਮੈਂ ਤੂਹਾਨੂੰ ਮਿਲਣ ਲਈ ਤਿੰਨ ਵਾਰ ਭਾਈ ਕੀ ਡਰੋਲੀ ਗਿਆ ਸੀ ਹੁਣ ਤੁਸੀਂ ਵੀ ਮੈਨੂੰ ਮਿਲਣ ਲਈ ਤਿੰਨ ਵਾਰ ਇਥੇ ਆਉ | ਫ਼ਕੀਰ ਦੀ ਇਛਾ ਪੂਰੀ ਕਰਨ ਲਈ ਗੁਰੂ ਸਾਹਿਬ ਨੇ ਇਥੇ ਤਿੰਨ ਵਾਰ ਆਕੇ ਫ਼ਕੀਰ ਨੂੰ ਦਰਸ਼ਨ ਦਿੱਤੇ | ਫ਼ੇਰ ਗੁਰੂ ਸਾਹਿਬ ਨੇ ਫ਼ਕੀਰ ਦੀ ਇਛਾ ਪੂਛੀ ਤਾਂ ਫ਼ਕੀਰ ਨੇ ਕਿਹਾ ਮੇਰਾ ਸ਼ਰੀਰ ਬਹੁਤ ਬਿਰਧ ਹੋ ਚੁਕਾ ਹੈ | ਕਿਰਪਾ ਕਰਕੇ ਮੈਨੂੰ ਮੁਕਤੀ ਬਖਸ਼ੋ | ਉਸ ਦੀ ਇਛਾ ਅਨੁਸਾਰ ਗੁਰੂ ਸਾਹਿਬ ਨੇ ਉਸਨੂੰ ਮੁਕਤੀ ਬਖਸ਼ੀ ਅਤੇ ਇਸ ਅਸਥਾਨ ਨੂੰ ਵੀ ਵਰ ਬਖਸ਼ਿਆ ਕੇ ਜੋ ਵੀ ਇਥੇ ਸ਼ਰਧਾ ਨਾਲ ਸੇਵਾ ਕਰੇਗਾ ਉਸਦੇ ਮਨ ਦੀਆਂ ਇਛਾ ਪੂਰੀਆਂ ਹੋਣਗੀਆਂ | ਉਹਨਾਂ ਸਮਿਆਂ ਵਿਚ ਇਥੇ ਇਕ ਝਿੜੀ ਹੁੰਦੀ ਸੀ ਇਹ ਪਿੰਡ ਸੁਨਹੇਰ ਬਾਅਦ ਵਿਚ ਵਸਿਆ ਹੈ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ, ਸੁਨਹੇਰ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ :- ਸੁਨਹੇਰ
    ਜ਼ਿਲਾ :- ਫ਼ਿਰੋਜ਼੍ਪੁਰ
    ਰਾਜ:- ਪੰਜਾਬ
    ਫੋਨ ਨੰਬਰ:-੦੦੯੧-੧੬੩੨-੨੭੯੦੭੯
     

     
     
    ItihaasakGurudwaras.com