ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ

ਇਹ ਪਿੰਡ ਬਜੀਦਪੁਰ ਫ਼ਿਰੋਜਪੁਰ ਲੁਧਿਆਣਾ ਸੜਕ ਉਤੇ ਸਥਿਤ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਮੁਕਤਸਰ ਦੀ ਜੰਗ ਪਿਛੋਂ ਚਰਨ ਪਾਏ | ਇਤਿਹਾਸ ਵਿਚ ਇਕ ਜੱਟ ਨੇ ਬਾਣੀਏ ਕੋਲੋਂ ਕਰਜ ਲਿਆ ਸੀ | ਇਸ ਕਰਜੇ ਵਿਚ ਦਸਵੇਂ ਪਾਤਸ਼ਾਹ ਜੀ ਨੂੰ ਜ਼ਾਮਨ ਬਣਾ ਕੇ ਕਰਜ਼ਾ ਲਿਆ ਸੀ ਪਰ ਵਾਪਿਸ ਨਹੀਂ ਕੀਤਾ | ਜੱਟ ਮਰ ਕੇ ਤਿਤਰ ਦੀ ਜੂਨ ਪੈ ਗਿਆ ਅਤੇ ਬਾਣੀਆ ਬਾਜ਼ ਦੀ ਜੂਨ ਪੈ ਗਿਆ | ਗੁਰੂ ਸਾਹਿਬ ਨੇ ਬਾਜ਼ ਕੋਲੋਂ ਤਿਤਰ ਮਰਵਾ ਕੇ ਆਪਣੀ ਜ਼ਾਮਨੀ ਉਤਾਰੀ | ਇਥੇ ਉਹ ਜੰਡ ਦਾ ਦਰਖਤ ਵੀ ਮੋਜੂਦ ਹੈ ਜਿਸ ਨਾਲ ਗੁਰੂ ਸਾਹਿਬ ਨੇ ਘੋੜਾ ਬਨਿਆਂ ਸੀ | ਗੁਰੂ ਸਾਹਿਬ ਦੇ ਘੋੜੇ ਨੇ ਪੋੜ ਮਾਰ ਕੇ ਜਲ ਕਢਿਆ ਸੀ ਹੁਣ ਉਹ ਪਵਿਤਰ ਸਰੋਵਰ ਹੈ |

ਤ੍ਸਵੀਰਾਂ ਲਈਆਂ ਗਈਆਂ ;- ੧੧ ਅਪ੍ਰੈਲ, ੨੦੧੦
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ, ਬਜੀਦਪੁਰ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਿੰਡ ਬ੍ਜੀਦ੍ਪੁਰ
    ਜ਼ਿਲਾ ਫ਼ਿਰੋਜ਼੍ਪੁਰ
    ਰਾਜ:- ਪੰਜਾਬ
    ਫੋਨ ਨੰਬਰ:-੦੦੯੧-੧੬੩੨-੨੭੯੦੭੯
     

     
     
    ItihaasakGurudwaras.com