ਗੁਰਦੁਆਰਾ ਸ਼੍ਰੀ ਫ਼ੱਤੂ ਅਤੇ ਸੰਮੂ ਦੀਆਂ ਟਾਹਲੀਆਂ ਸਾਹਿਬ
ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਇਤਿਹਾਸ :- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਆਏ ਤਾਂ ਫ਼ੱਤੂ ਅਤੇ ਸੰਮੂ ਕੋਲ ਠਹਿਰੇ | ਵਿਦਾਈ ਵੇਲੇ ਉਹਨਾਂ ਨੇ ਗੁਰੂ ਸਾਹਿਬ ਨੂੰ ਲੂੰਗੀ ਅਤੇ ਖੇਸ ਭੇਂਟ ਕੀਤਾ |
ਚਰਨ ਚਲਉ ਮਾਰਗਿ ਗੋਬਿੰਦ ਅਨੁਸਾਰ ਇਤਿਹਾਸ :- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੇ ਨੇੜੇ ਪਿੰਡ ਹਰੀਕੇ ਕਲਾਂ ਆਏ ਤਾਂ ਪਿੰਡ ਵਾਲਿਆਂ ਨੇ ਬਹੁਤ ਸੇਵਾ ਕਿਤੀ | ਰਾਤ ਨੂੰ ਜਦੋਂ ਗੁਰੂ ਸਾਹਿਬ ਸੋਣ ਲੱਗੇ ਤਾਂ ਉਹਨਾਂ ਨੇ ਹਰੀਕੇ ਦੇ ਸਰਦਾਰਾਂ ਨੂੰ ਕਿਹਾ ਕੇ ਅੱਜ ਰਾਤ ਸਾਡੇ ਪਲੰਗ ਤੇ ਪਹਿਰਾ ਤੁਸੀਂ ਦੇਣਾ | ਪਰ ਸਰਦਾਰ ਆਪ ਘਰੇ ਜਾਕੇ ਸੋਂ ਗਏ ਅਤੇ ਆਪਣੇ ਨੋਕਰਾਂ ਭਾਈ ਫ਼ੱਤੂ ਅਤੇ ਸੰਮੂ ਨੂੰ ਪਹਿਰੇ ਤੇ ਬਿਠਾ ਗਏ | ਰਾਤ ਨੂੰ ਗੁਰੂ ਸਾਹਿਬੇ ਨੇ ਤਿੰਨ ਵਾਰ ਉਠਕੇ ਪੁਛਿਆ "ਕੋਈ ਹਰੀਕਾ ਜਾਗਦਾ ਹੈ " | ਤਾਂ ਤਿਨੇ ਵਾਰ ਫ਼ੱਤੂ ਅਤੇ ਸੰਮੂ ਨੇ ਉਤਰ ਦਿੱਤਾ "ਜੀ ਪਾਤਸ਼ਾਹ ਜੀ ਅਸੀਂ ਡੋਗਰ ਜਾਗਦੇ ਹਾਂ" | ਗੁਰੂ ਸਾਹਿਬ ਨੇ ਬਚਨ ਕੀਤੇ
"ਜਿਸਦੀ ਬਖਸ਼ ਹੂੰਦੀ ਹੈ ਉਹੀ ਲੈਂਦੇ ਹੈ | ਹਰੀਕੇ ਸੁੱਤੇਰ ਹੇ ਡੋਗਰ ਲੈ ਗਏ ਨੈਇ ਤੇ ਬਸਦੇ ਰਹੋ ਤੁਮਹਾਰੀ ਚੋਧਰਾਈ "
ਫ਼ੱਤੂ ਅਤੇ ਸੰਮੂ ਨੇ ਬੇਨਤੀ ਕਿਤੀ ਕੇ ਅਸੀਂ ਤਾਂ ਹਰੀਕੇ ਸਰਦਾਰਾਂ ਪਾਸ ਨੋਕਰ ਹਾਂ | ਗੁਰੂ ਸਾਹਿਬ ਨੇ ਬਚਨ ਕਿਤੇ ਤੁਸੀਂ ਸਤਲੁਜ ਕਿਨਾਰੇ ਬਸਦੇ ਰਹੋ ਉਥੇ ਤੁਹਾਡੀ ਚੋਧਰ ਹੋਏਗੀ | ਦੁਸਰੇ ਦਿਨ ਗੁਰੂ ਸਾਹਿਬ ਉਹਨਾਂ ਨੂੰ ਇਸ ਸਥਾਨ ਤੇ ਲੈ ਆਏ ਅਤੇ ਕਿਹਾ ਕੇ ਜਿੰਨੀ ਜ਼ਮੀਨ ਚਾਹੀਦੀ ਹੈ ਘੋੜਾ ਫ਼ੇਰ ਲਉ | ਫ਼ੱਤੂ ਅਤੇ ਸੰਮੂ ਨੇ ਹੁਕਮ ਅਨੁਸਾਰ ਦੋ ਪਿੰਡਾ ਦੀ ਜ਼ਮੀਨ ਰੋਕ ਕੇ ਮੋੜੀ ਗੱਡ ਦਿੱਤੀ | ਅਤੇ ਇਸ ਸਥਾਨ ਦਾ ਨਾਮ ਫ਼ੱਤੂ ਅਤੇ ਸੰਮੂ ਦੀ ਟਾਹਲੀਆਂ ਪ੍ਰਸਿਦ ਹੋਇਆ | ਗੁਰੂ ਸਾਹਿਬ ਵਾਪਿਸ ਪੰਡ ਹਰੀਕੇ ਚਲੇ ਗਏ
ਭਾਈ ਧੰਨਾ ਸਿੰਘ ਚਹਿਲ ਪਟਿਆਲਵੀ ਸਾਈਕਲ ਯਾਤਰੀ ਅਨੁਸਾਰ ਇਤਿਹਾਸ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਆਏ ਤਾਂ ਫ਼ੱਤੂ ਅਤੇ ਸੰਮੂ ਕੋਲ ਠਹਿਰੇ | ਗੁਰੂ ਸਾਹਿਬ ਇਥੇ ਮੁਕਤਸਰ ਤੋਂ ਸ਼ਿਕਾਰ ਖੇਡਦੇ ਆਏ | ਫ਼ੱਤੂ ਅਤੇ ਸੰਮੂ ਦੋਹੇਂ ਭਰਾ ਚੋਰੀ ਕਰਦੇ ਹੁੰਦੇ ਸਨ | ਇਕ ਵਾਰ ਉਹ ਕਿਸੇ ਪਿੰਡ ਜਾ ਕੇ ਉਹਨਾਂ ਦੀਆਂ ਮੱਝਾਂ ਚੁਰਾ ਲੈ ਆਏ | ਮੱਝਾਂ ਲਿਆ ਕੇ ਉਹਨਾਂ ਨੇ ਛਪੜ ਵਿਚ ਬਿਠਾ ਦਿੱਤੀਆਂ | ਉਸ ਵਕਤ ਉਦਰੋਂ ਗੁਰੂ ਸਾਹਿਬ ਆ ਗਏ ਤਾਂ ਇਹਨਾਂ ਡੋਗਰਾਂ ਨੇ ਖੇਸ ਅਤੇ ਲੂੰਗੀ ਭੇਂਟ ਕੀਤਾ | ਫ਼ੇਰ ਉਹਨਾਂ ਨੇ ਗੁਰੂ ਸਾਹਿਬ ਲਈ ਦੁੱਧ ਲਿਆਂਦਾ | ਗੁਰੂ ਸਾਹਿਬ ਨੇ ਕਿਹਾ ਅਸੀਂ ਦੁੱਧ ਨਹੀਂ ਛਕਾਂਗੇ ਕਿਉਂਕੇ ਇਹ ਮੱਝਾਂ ਚੋਰੀ ਦੀਆਂ ਹਨ | ਗੁਰੂ ਸਾਹਿਬ ਨੇ ਉਹਨਾਂ ਨੂੰ ਸਚ ਦਾ ਉਪਦੇਸ਼ ਦਿੱਤਾ | ਐਨੇ ਨੂੰ ਉਦਰੋਂ ਮਝਾਂ ਦੇ ਮਾਲਿਕ ਆ ਗਏ | ਦੋਨੋਂ ਭਰਾ ਗੁਰੂ ਸਾਹਿਬ ਦੇ ਚਰਨਾਂ ਵਿਚ ਡਿਗ ਪਏ ਅਤੇ ਕਹਿਨ ਲੱਗੇ ਕੇ ਅੱਗੇ ਤੋਂ ਅਸੀਂ ਤੋਬਾ ਕਰਦੇ ਹਾਂ ਪਰ ਇਸ ਵਾਰ ਸਾਡੀ ਇਜ਼ਤ ਬਚਾ ਲਉ | ਗੁਰੂ ਸਾਹਿਬ ਨੇ ਕਿਹਾ ਜਾਉ ਭਾਈ ਛਪੜ ਵਿਚੋਂ ਪਹਿਚਾਣ ਲਉ ਆਪਣੀ ਮਝਾਂ ਨੂੰ | ਉਹਨਾਂ ਨੇ ਜਾ ਕੇ ਦੇਖਿਆ ਕੇ ਸਾਰੀਆਂ ਮਝਾਂ ਭੂਰੇ ਰੰਗ ਦੀਆਂ ਸਨ | ਉਹ ਕਹਿਣ ਲੱਗੇ ਕੇ ਸਾਡੀਆਂ ਤਾਂ ਮਝਾਂ ਤਾਂ ਕਾਲੇ ਰੰਗ ਦੀਆਂ ਸਨ ਇਹ ਕਹਿਕੇ ਉਹ ਚਲੇ ਗਏ | ਇਹ ਦੇਖ ਕੇ ਦੋਂਵੇ ਭਰਾ ਗੁਰੂ ਸਾਹਿਬ ਦੀ ਸ਼ਰਨ ਵਿਚ ਆ ਗਏ | ਅਤੇ ਬਾਕੀ ਦੀ ਉਮਰ ਉਥੇ ਹੀ ਡੇਰਾ ਰਖਿਆ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਫ਼ੱਤੂ ਅਤੇ ਸੰਮੂ ਦੀਆਂ ਟਾਹਲੀਆਂ ਸਾਹਿਬ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
ਜਲਾਲਾਬਾਦ ਫ਼ਿਰੋਜ਼ਪੁਰ ਸੜਕ ਪਿੰਡ :- ਰੁਕਨਾ ਕਾਸਮ
ਜ਼ਿਲਾ :- ਫਾਜ਼ਿਲਕਾ
ਰਾਜ :- ਪੰਜਾਬ
|
|
|
|
|
|
|