ਗੁਰਦੁਆਰਾ ਸ਼੍ਰੀ ਬਡਤੀਰਥ ਸਾਹਿਬ, ਹਰੀਪੁਰਾ
ਇਹ ਪਿੰਡ ਹਰੀਪੁਰਾ ਅਬੋਹਰ ਗੰਗਾਨਗਰ ਸੜਕ ਤੋਂ ਥੋੜਾ ਹੱਟ ਕੇ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਣ ਚੋ ਪ੍ਰਾਪਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਚੋਥੀ ਉਦਾਸੀ ਦੇ ਦੋਰਾਨ ਆਏ | ਗੁਰੂ ਸਾਹਿਬ ਨੇ ਇਥੇ ਆ ਕੇ ਲੋਕਾਂ ਨੁੰ ਕੋਈ ਦੁਖ ਤਕਲੀਫ਼ ਬਾਰੇ ਪੁਛਿਆ | ਲੋਕਾਂ ਨੇ ਗੁਰੂ ਸਾਹਿਬ ਨੂੰ ਦਸਿਆ ਵੀ ਇਥੇ ਇਕ ਰਾਖਸ਼ਸ ਹੈ ਜੋ ਉਹਨਾਂ ਦੇ ਘਰਾਂ ਨੂੰ ਅੱਗ ਲਾ ਦਿੰਦਾ ਹੈ | ਗੁਰੂ ਸਾਹਿਬ ਨੇ ਲੋਕਾਂ ਨੁੰ ਹੋਂਸਲਾ ਦਿੱਤਾ | ਜਦੋਂ ਰਾਖਸ਼ਸ ਗੁਰੂ ਸਾਹਿਬ ਦੇ ਸਾਹਮਣੇ ਆਇਆ ਤਾਂ ਬੇਹੋਸ਼ ਹੋ ਕੇ ਡਿੱਗ ਪਿਆ | ਗੁਰੂ ਸਾਹਿਬ ਨੇ ਰਾਖਸ਼ਸ ਨੁੰ ਅਪਣ ਪੈਰ ਨਾਲ ਛੁਇਆ, ਹੋਸ਼ ਚ ਆ ਕੇ ਰਾਖਸ਼ਸ ਨੇ ਗੁਰੂ ਸਾਹਿਬ ਤੋਂ ਮੁਕਤੀ ਮੰਗੀ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਥੇੜੀ ਤੋਂ ਇਥੇ ਆਏ | ਗੁਰਦੁਆਰਾ ਸ਼੍ਰੀ ਅਕਾਲਗੜ ਸਾਹਿਬ ਵਾਲੇ ਸਥਾਨ ਤੇ ਦੀਵਾਨ ਲਗਾਇਆ ਫ਼ੇਰ ਇਸ ਸਥਾਨ ਤੇ ਆਏ ਅਤੇ ਵਾਪਿਸ ਵੀ ਪਿੰਡ ਥੇੜੀ ਵਾਲੇ ਸਥਾਨ ਤੇ ਹੀ ਗਏ|
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਬਡਤੀਰਥ ਸਾਹਿਬ, ਹਰੀਪੁਰਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
ਪਿੰਡ :- ਹਰੀਪੁਰਾ ਤਹਿਸੀਲ :- ਅਬੋਹਰ ਜ਼ਿਲਾ :- ਫਾਜ਼ਿਲਕਾ ਰਾਜ :- ਪੰਜਾਬ
|
|
|
|
|
|
|