ਗੁਰਦਵਾਰਾ ਸ਼੍ਰੀ ਪਮੌਰ ਸਾਹਿਬ ਜ਼ਿਲਾ ਫ਼ਤਿਹਗੜ ਸਾਹਿਬ ਦੇ ਪਿੰਡ ਪਮੌਰ ਵਿਚ ਸਥਿਤ ਹੈ | ਚੁਨੀਂ ਤੋ ਮੋਰਿੰਡਾ ਸੜਕੇ ਤੇ ਸਥਿਤ ਇਹ ਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਇਸ ਸਥਾਨ ਗੁਰੂ ਸਾਹਿਬ ਦੇ ਫ਼ਜਨ ਸ਼ਾਹ ਫ਼ਕੀਰ ਨਾਲ ਵਿਚਾਰ ਹੋਏ | ਗੁਰੂ ਸਾਹਿਬ ਇਥੇ ਫ਼ਕੀਰ ਦੀ ਬੇਨਤੀ ਸਵਿਕਾਰ ਕਰਦੇ ਹੋਏ ਆਏ | ਇਸ ਪਿੰਡ ਦੇ ਹਸਨਾ ਜੱਟ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ | ਤਿਨ ਦਿਨ ਇਥੇ ਰਹਿਕੇ ਗੁਰੂ ਸਾਹਿਬ ਇਸ ਪਿੰਡ ਨੂੰ ਬਖਸ਼ਿਸ਼ਾਂ ਬਖਦੇ ਹੋਏ ਇਥੋਂ ਚਲੇ ਗਏ | ਗੁਰੂ ਸਾਹਿਬ ਇਥੇਂ ਥੋੜੀ ਦੂਰ ਹੀ ਇਕ ਹੋਰ ਫ਼ਕੀਰ ਮਿਲਿਆ ਜੋ ਘਰ ਬਾਰ ਛਡਕੇ ਭਗਤੀ ਕਰਦਾ ਸੀ | ਗੁਰੂ ਸਾਹਿਬ ਨੇ ਉਸਨੂੰ ਸਮਝਾਇਆ ਵੀ ਪਰਿਵਾਰ ਛਡਕੇ ਭਗਤੀ ਨਹੀਂ ਕਰਨੀ ਗ੍ਰਹਿਸਤੀ ਦੇ ਵਿਚ ਰਹਿਕੇ ਭਗਤੀ ਕਰਨੀ | ਉਹ ਫ਼ਕੀਰ ਆਪਨੇ ਪਰਿਵਾਰ ਨਾਲ ਰਹਿਣ ਲਗਿਆ ਅਤੇ ਗੁਰੂ ਸਾਹਿਬ ਦੇ ਦਸੇ ਮਾਰਗ ਤੇ ਚਲਣ ਲਗਿਆ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਮੌਰ ਸਾਹਿਬ, ਪਮੌਰ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਪਤਾ :-
ਪਿੰਡ :- ਪਮੌਰ
ਜ਼ਿਲਾ :- ਫ਼ਤਿਹਗੜ ਸਾਹਿਬ
ਰਾਜ :- ਪੰਜਾਬ
|
|
|
|
|
|
|