ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਫ਼ਤਿਹਗੜ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਗੁਰਦੁਆਰਾ ਸਾਹਿਬ ਫ਼ਤਿਹਗੜ ਸਾਹਿਬ ਮੁਹਾਲੀ ਸੜਕ ਦੇ ਉਤੇ ਅਤੇ ਗੁਰਦੁਆਰਾ ਸ਼੍ਰੀ ਫ਼ਤਿਹਗੜ ਸਾਹਿਬ ਤੋਂ ਇਕ ਮੀਲ ਦੀ ਦੁਰੀ ਤੇ ਸਥਿਤ ਹੈ | ਇਸ ਸਥਾਨ ਤੇ ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦਾ ਅੰਤਿਮ ਸੰਸਕਾਰ ਹੋਇਆ ਸੀ | ਵਜ਼ੀਰ ਖਾਨ ਦੇ ਡਰ ਤੋਂ ਸਭ ਨੇ ਸੰਸਕਾਰ ਲਈ ਜ਼ਮੀਨ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਇਕ ਕਿਸਾਨ ਨੇ ਪੈਸੇ ਕਮਾਉਣ ਦਾ ਅਛਾ ਮੋਕਾ ਦੇਖਕੇ ਟੋਡਰ ਮਲ਼ ਜੀ ਨੂੰ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ | ਪਰ ਉਸ ਨੇ ਟੋਡਰ ਮਲ ਜੀ ਨੂੰ ਸੰਸਕਾਰ ਲਈ ਚਾਹੀਦੀ ਜ਼ਮੀਨ ਖੜੇ ਸਿਕਿਆਂ ਦੇ ਭਾਅ ਤੇ ਵੇਚੀ |
ਤਸਵੀਰਾਂ ਲਈਆਂ ਗਈਆਂ :- ੩ ਦਿਸੰਬਰ, ੨੦੦੬ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ, ਫ਼ਤਿਹਗੜ ਸਾਹਿਬ
ਕਿਸ ਨਾਲ ਸਬੰਧਤ ਹੈ:-
ਮਾਤਾ ਗੁਜਰੀ ਜੀ
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ
ਸਾਹਿਬਜ਼ਾਦਾ ਫ਼ਤਿਹ ਸਿੰਘ ਜੀ
ਪਤਾ:-
ਫ਼ਤਿਹਗੜ ਸਾਹਿਬ
ਜ਼ਿਲਾ :- ਫ਼ਤਿਹਗੜ ਸਾਹਿਬ
ਰਾਜ :- ਪੰਜਾਬ
ਫ਼ੋਨ ਨੰਬਰ :-
|
|
|
|
|
|
|