ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ, ਫ਼ਤਿਹਗੜ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਗੁਰਦੁਆਰਾ ਸ਼੍ਰੀ ਫ਼ਤਿਹਗੜ ਸਾਹਿਬ ਦੇ ਪਿਛੇ ਵੱਲ ਹੰਦਲਾ ਨਦੀ ਦੇ ਕਿਨਾਰੇ ਸਥਿਤ ਹੈ | ਜਦ ਵਜ਼ੀਰ ਖਾਨ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਨੀਹਾਂ ਵਿਚ ਚੁਣਵਾ ਦਿੱਤਾ, ਇਹ ਖਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਵੀ ਸ਼ਰੀਰ ਤਿਆਗ ਦਿੱਤਾ | ਮੁਗਲਾਂ ਨੇ ਦੁਸਰੇ ਦਿਨ ਤਿਨਾਂ ਸ਼ਰੀਰਾਂ ਨੂੰ ਪਿਛੇ ਵਗਦੀ ਹੰਦਲਾ ਨਦੀ ਦੇ ਕਿਨਾਰੇ ਜੰਗਲ ਵਿਚ ਸੁੱਟ ਦਿੱਤਾ | ਇਸ ਜਗਹ ਇਕ ਸ਼ੇਰ ਨੇ ਤਿਨਾਂ ਸ਼ਰੀਰਾਂ ਦੀ ਰਾਖੀ ੪੮ ਘੰਟੇ ਕਿਤੀ | ਉਸ ਤੋਂ ਬਾਅਦ ਦਿਵਾਨ ਟੋਡਰ ਮੱਲ ਜੀ ਨੇ ਆਕੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਵਾਲੇ ਸਥਾਨ ਖਰਿਦਿਆ ਅਤੇ ਇਹਨਾਂ ਤਿਨਾਂ ਸ਼ਰੀਰਾਂ ਦਾ ਸੰਸਕਾਰ ਕੀਤਾ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ, ਫ਼ਤਿਹਗੜ ਸਾਹਿਬ

ਕਿਸ ਨਾਲ ਸਬੰਧਤ ਹੈ :-
  • ਮਾਤਾ ਗੁਜਰੀ ਜੀ
  • ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ
  • ਸਾਹਿਬਜ਼ਾਦਾ ਫ਼ਤਿਹ ਸਿੰਘ ਜੀ

  • ਪਤਾ:-
    ਫ਼ਤਿਹਗੜ ਸਾਹਿਬ
    ਜ਼ਿਲ੍ਹਾ :- ਫ਼ਤਿਹਗੜ ਸਾਹਿਬ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com