ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਟਿਬੀ ਸਾਹਿਬ, ਗੰਗ੍ਸਰ ਜ਼ਿਲਾ ਫ਼ਰੀਦਕੋਟ ਦੇ ਜੈਤੋ ਸ਼ਹਿਰ ਵਿਚ ਸਥਿਤ ਹੈ | ਗੁਰਦੁਆਰਾ ਸਾਹਿਬ ਜੈਤੋ - ਕੋਟਕਪੁਰਾ ਸੜਕ ਉਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਕੋਟਕਪੁਰਾ ਤੋਂ ਆਕੇ ਰੁਕੇ | ਜਦੋਂ ਗੁਰੂ ਸਾਹਿਬ ਨੇ ਭਾਈ ਕਪੁਰੇ ਤੋਂ ਮੁਗ੍ਲਾਂ ਦੇ ਖਿਲਾਫ਼ ਜੰਗ ਲ਼ੜਣ ਲਈ ਕਿਲਾ ਮੰਗਿਆ, ਤਾਂ ਭਾਈ ਕਪੁਰੇ ਨੇ ਕਿਲਾ ਦੇਣ ਤੋਂ ਇਨ੍ਕਾਰ ਕਰ ਦਿਤਾ | ਉਸ ਤੋਂ ਬਾਅਦ ਗੁਰੂ ਸਾਹਿਬ ਜੈਤੋ ਆਏ | ਇਥੇ ਗੁਰੂ ਸਾਹਿਬ ਨੇ ਇਕ ਟਿਬੀ ਦੇ ਉਤੇ ਤੰਬੂ ਲਗਵਾਇਆ | ਇਥੇ ਗੁਰੂ ਸਾਹਿਬ ਨੇ ਸਿੰਘਾ ਨੂੰ ਨਿਸ਼ਾਨੇ ਬਾਜੀ ਦਾ ਅਭਿਆਸ ਕਰਨ ਲਈ ਕਿਹਾ | ਸ਼ਾਮ ਨੂੰ ਗੁਰੂ ਸਾਹਿਬ ਉਸ ਅਸਥਾਨ ਤੇ ਚ੍ਲੇ ਜਾਂਦੇ ਜਿਥੇ ਹੁਣ ਗੁਰਦੁਆਰਾ ਸ਼੍ਰੀ ਗੰਗ੍ਸਰ ਸਾਹਿਬ ਸ਼ਸ਼ੋਬਿਤ ਹੈ | ਉਹਨਾਂ ਦਿਨਾ ਵਿਚ ਮਾਲਵੇ ਦੇ ਇਲਾਕੇ ਵਿਚ ਪਾਣੀ ਦੀ ਬੜੀ ਕਮੀ ਹੁੰਦੀ ਸੀ | ਗੁਰਦੁਆਰਾ ਸ਼੍ਰੀ ਗੰਗ੍ਸਰ ਸਾਹਿਬ ਦੇ ਨੇੜੇ ਪਾਣੀ ਦਾ ਤਲਾਅ ਸੀ, ਗੁਰੂ ਸਾਹਿਬ ਪਾਣੀ ਦੀ ਜ਼ਰੂਰਤ ਪੁਰੀ ਕਰਨ ਲਈ ਉਥੇ ਹੀ ਜਾਂਦੇ ਸਨ | ਭਾਈ ਰਾਮ ਸਿੰਘ ਜੀ, ਭਾਈ ਸ਼ੇਰ ਸਿੰਘ ਜੀ, ਭਾਈ ਪ੍ਰਤਾਪ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਨੇ ਇਥੇ ਖੂਹ ਪਟਿਆ ਅਤੇ ਸਰਬ ਲੋਹ ਦੇ ਨਿਸ਼ਾਨ ਸਾਹਿਬ ਲਗਾਇਆ | ਇਹ ਦੋਂਵੇ ਇਥੇ ਅਜ ਵੀ ਮੋਜੂਦ ਹਨ |

ਤਸਵੀਰਾਂ ਲਇਆਂ ਗਈਆਂ :-26-July, 2009.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਟਿਬੀ ਸਾਹਿਬ, ਜੈਤੋ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ
    ਜੈਤੋ
    ਜ਼ਿਲਾ :- ਫ਼ਰੀਦਕੋਟ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com