ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਜਿਲਾ ਫ਼ਰੀਦਕੋਟ, ਤਹਿਸੀਲ ਕੋਟਕਪੁਰਾ ਦੇ ਪਿੰਡ ਗੁਰੂ ਕੀ ਢਾਬ ਵਿਚ ਸਥਿਤ ਹੈ | ਇਹ ਪਿੰਡ ਕੋਟਕਪੁਰਾ ਜੈਤੋ ਸੜਕ ਦੇ ਉਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਆਏ ਅਤੇ ਸੰਗਤ ਵਿਚ ਬੈਠੇ | ਇਥੇ ਸਰੀਂਹ ਦਾ ਵਡਾ ਦਰਖਤ ਸੀ ਜਿਸ ਵਿਚੋਂ ਨਿਕਲ ਕੇ ਸ਼ਹੀਦ ਨੇ ਗੁਰੂ ਸਾਹਿਬ ਦੇ ਚਰਣਾ ਵਿਚ ਨਮਸਕਾਰ ਕਿਤੀ | ਸਤਿਗੁਰਾਂ ਨੇ ਪੁਛਿਆ "ਰਾਜੀ ਉਸੈਨ ਖਾਂ ਮੀਆਂ " ਤਾਂ ਸਤਿਗੁਰਾਂ ਦੇ ਮੁਖ ਤੋਂ ਅਪਣਾ ਨਾਮ ਸੁਣਕੇ ਪ੍ਰਸਨ ਹੋਇਆ ਅਤੇ ਕਹਿਣ ਲਗਾ ਮੈਂ ਆਪ ਜੀ ਦੇ ਦੀਦਾਰ ਕਰਕੇ ਬਹੁਤ ਸੁਖ ਪਾਇਆ ਹੈ | ਬਹੁਤ ਦੇਰ ਤੋਂ ਆਪ ਜੀ ਦੇ ਦਰਸ਼ਨਾ ਦੀ ਚਾਹਤ ਸੀ | ਅਜ ਆਪ ਜੀ ਦੇ ਦਰਸ਼ਨਾਂ ਨਾਲ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਹੈ ਮੇਰਾ ਕਲਿਆਣ ਹੋ ਗਿਆ ਹੈ | ਸਿਖਾਂ ਨੇ ਅਰਜ਼ ਕਿਤਾ ਕਿ ਮਹਾਰਾਜ ਇਹ ਸੁੰਦਰ ਸਰੁਪ ਵਾਲਾ ਕੋਣ ਹੈ | ਗੁਰੂ ਸਾਹਿਬ ਨੇ ਦਸਿਆ ਕਿ ਇਹ ਸ਼ਹੀਦ ਸੀ ਜਿਸ ਦੀ ਕਿਸੇ ਵਿਘਨ ਕਾਰਣ ਮੁਕਤੀ ਨਹੀਂ ਹੋ ਸਕੀ ਅਜ ਇਸਨੂੰ ਮੁਕਤੀ ਪ੍ਰਾਪਤ ਹੋਈ ਹੈ | ਗੁਰੂ ਸਾਹਿਬ ਨੇ ਹੁਕਮ ਦਿਤਾ ਜੋ ਕੋਈ ਵੀ ਸ਼ਰਧਾ ਨਾਲ ਇਸ ਦੋਦਾਤਾਲ ਵਿਚ ਇਸ਼ਨਾਨ ਕਰੇਗਾ ਉਹ ਮੁਕਤੀ ਨੂੰ ਪ੍ਰਾਪਤ ਕਰੇਗਾ | ਇਸ ਗੁਰੂਦਵਾਰਾ ਸਾਹਿਬ ਵਿਚ ਅਠ ਚੁੰਡਾ ਸਰੋਵਰ ਹੈ ਅਠਰਹ ਦੀ ਬਿਮਾਰੀ ਇਥੇ ਇਸ਼ਨਾਨ ਕਰਨ ਨਾਲ ਦੂਰ ਹੁੰਦੀ ਹੈ
ਤਸਵੀਰਾਂ ਲਇਆਂ ਗਈਆਂ :-26-July, 2009. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਗੁਰੂ ਕੀ ਢਾਬ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
ਗੁਰੂ ਕੀ ਢਾਬ ਜ਼ਿਲਾ :- ਫ਼ਰੀਦਕੋਟ ਰਾਜ :- ਪੰਜਾਬ
ਫ਼ੋਨ ਨੰਬਰ :- |
|
|
|
|
|
|