ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ, ਜ਼ਿਲਾ ਫ਼ਰੀਦਕੋਟ ਦੇ ਜੈਤੋ ਸ਼ਹਿਰ ਵਿਚ ਸਥਿਤ ਹੈ | ਗੁਰਦੁਆਰਾ ਸਾਹਿਬ ਜੈਤੋ - ਕੋਟ੍ਕ੍ਪੁਰਾ ਸ੍ੜ੍ਕ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਕੋਟਕਪੁਰਾ ਤੋਂ ਆਕੇ ਰੁਕੇ | ਜਦੋਂ ਗੁਰੂ ਸਾਹਿਬ ਨੇ ਭਾਈ ਤੋਂ ਮੁਗਲਾਂ ਦੇ ਖਿਲਾਫ਼ ਜੰਗ ਲੜਣ ਲਈ ਕਿਕਪੁਰਾਲਾ ਮੰਗਿਆ, ਤਾਂ ਭਾਈ ਕਪੁਰੇ ਨੇ ਕਿਲਾ ਦੇਣ ਤੋਂ ਇਨਕਾਰ ਕਰ ਦਿਤਾ | ਉਸ ਤੋਂ ਬਾਅਦ ਗੁਰੂ ਸਾਹਿਬ ਜੈਤੋ ਆਏ | ਇਥੇ ਗੁਰੂ ਸਾਹਿਬ ਨੇ ਇਕ ਟਿਬੀ ਦੇ ਉਤੇ ਤੰਬੂ ਲਗਵਾਇਆ(ਜਿਥੇ ਹੁਣ ਗੁਰਦੁਆਰਾ ਸ਼੍ਰੀ ਟਿਬੀ ਸਾਹਿਬ ਸਥਿਤ ਹੈ ) | ਇਥੇ ਗੁਰੂ ਸਾਹਿਬ ਨੇ ਸਿੰਘਾ ਨੂੰ ਨਿਸ਼ਾਨੇ ਬਾਜੀ ਦਾ ਅਭਿਆਸ ਕਰਨ ਲਈ ਕਿਹਾ | ਸ਼ਾਮ ਨੂੰ ਗੁਰੂ ਸਾਹਿਬ ਇਸ ਸਥਾਨ ਤੇ ਆ ਜਾਂਦੇ ਜਿਥੇ ਹੁਣ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਸਥਿਤ ਹੈ | ਉਹਨਾਂ ਦਿਨਾ ਵਿਚ ਮਾਲਵੇ ਦੇ ਇਲਾਕੇ ਵਿਚ ਪਾਣੀ ਦੀ ਬੜੀ ਕਮੀ ਹੁੰਦੀ ਸੀ | ਇਥੇ ਪਾਣੀ ਦਾ ਤਲਾਅ ਸੀ, ਗੁਰੂ ਸਾਹਿਬ ਪਾਣੀ ਦੀ ਜਰੂਰਤ ਪੁਰੀ ਕਰਨ ਲਈ ਇਥੇ ਹੀ ਆਂਦੇ ਸਨ | ਇਥੇ ਗੁਰੂ ਸਾਹਿਬ ਨੇ ਇਕ ਬ੍ਰਾਹਮਣ ਨੂੰ ਗੰਗਾ ਵਗਦੀ ਦਿਖਾਈ ਅਤੇ ਉਸ ਦਾ ਗੜਬਾ ਜੋ ਕਿ ਹਰਿਦਵਾਰ ਵਿਚ ਰੁੜ ਗਿਆ ਸੀ ਇਸ ਤ ਲਾਅ ਵਿਚੋਂ ਲਭਾ ਦਿਤਾ | ਉਸ ਘਟਨਾ ਕਾਰਣ ਇਸ ਸਥਾਨ ਦਾ ਨਾਮ ਗੰਗਸਰ ਕਿਹਾ ਜਾਣ ਲਗਾ |
ਤਸਵੀਰਾਂ ਲਇਆਂ ਗਈਆਂ:-26-July, 2009. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ, ਜੈਤੋ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
ਜੈਤੋ ਜ਼ਿਲਾ :- ਫ਼ਰੀਦਕੋਟ ਰਾਜ :- ਪੰਜਾਬ
ਫ਼ੋਨ ਨੰਬਰ :- |
|
|
|
|
|
|