ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਚੋਂਤਰਾ ਸਾਹਿਬ ਜ਼ਿਲਾ ਫ਼ਰੀਦਕੋਟ ਦੇ ਪਿੰਡ ਮੱਲਾ ਵਿਚ ਸਥਿਤ ਹੈ | ਇਹ ਸਥਾਨ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਅਤੇ ਤਿਨ ਦਿਨ ਰੁਕੇ | ਗੁਰੂ ਸਾਹਿਬ ਦੀ ਪੁਤਰੀ ਬੀਬੀ ਵੀਰੋ ਜੀ ਇਸ ਪਿੰਡ ਵਿਚ ਭਾਈ ਧਰਮਚੰਦ ਖੋਸਲਾ ਦੇ ਪੁਤਰ ਭਾਈ ਸਾਧੁ ਰਾਮ ਖਤਰੀ ਨਾਲ ਵਿਆਹੇ ਸਨ | ਇਕ ਦਿਨ ਗੁਰੂ ਸਾਹਿਬ ਦੀਵਾਨ ਲਗਾ ਕੇ ਬੈਠੇ ਸਨ ਤਾਂ ਇਕ ਸਰਾਲ ਆਈ | ਗੁਰੂ ਸਾਹਿਬ ਨੇ ਉਸਦੇ ਸਿਰ ਤੇ ਸਜੇ ਪੈਰ ਦੇ ਅੰਗੁਠਾ ਛੁਆਇਆ | ਗੁਰੂ ਸਾਹਿਬ ਦੀ ਛੋ ਪ੍ਰਾਪਤ ਕਰਕੇ ਸਰਾਲ ਉਥੇ ਹੀ ਮਰ ਗਈ ਅਤੇ ਉਸਦੇ ਸ਼ਰੀਰ ਫ਼ੱਟ ਗਿਆ | ਉਦਾਂ ਦੇ ਹੀ ਕਈ ਜੀਵ ਉਸ ਵਿਚੋਂ ਦੀ ਬਾਹਰ ਆਉਣ ਲਗੇ | ਸੰਗਤ ਨੇ ਜਦ ਪੁਛਿਆ ਤਾਂ ਗੁਰੂ ਸਾਹਿਬ ਨੇ ਸਾਰਾ ਇਤਿਹਾਸ ਦਸਿਆ |

ਸ਼੍ਰੀ ਗੁਰੂ ਨਾਨਕ ਦੇਵ ਜੀ ਜਦ ਇਥੋਂ ਦੀ ਲੰਗ ਰਹੇ ਸਨ ਤਾਂ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਪਿਆਸ ਲਗੀ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਨੇੜੇ ਟਿਬੇ ਤੇ ਜਾ ਕੇ ਪਾਣੀ ਪੀ ਆਉਣ ਲਈ ਕਿਹਾ | ਉਸ ਟਿਬੇ ਤੇ ਇਕ ਸਾਧ ਰਹਿੰਦਾ ਸੀ | ਉਹ ਬਹੁਤ ਭਾਰੇ ਸ਼ਰੀਰ ਦਾ ਸੀ | ਜਦ ਭਾਈ ਮਰਦਾਨਾ ਜੀ ਨੇ ਜਾ ਕੇ ਸਾਧ ਤੋਂ ਪਾਣੀ ਮੰਗਿਆ ਤਾਂ ਸਾਧ ਨੇ ਕਿਹਾ ਉਸਦੇ ਚੇਲੇ ਆ ਕੇ ਪਾਣੀ ਛਕਾਉਣਗੇ | ਭਾਈ ਮਰਦਾਨਾ ਜੀ ਇੰਤਜਾਰ ਕਰਕੇ ਵਾਪਿਸ ਆ ਗਏ | ਜਦੋਂ ਗੁਰੂ ਸਾਹਿਬ ਨੂੰ ਇਸ ਗਲ ਦਾ ਪਤਾ ਲਗਿਆ ਤਾਂ ਗੁਰੂ ਸਾਹਿਬ ਬੋਲੇ " ਸਾਧਾ ਤੂੰ ਸਰਾਲ ਵਾਂਗ ਬੈਠਾ ਹੈਂ ਤੇਰੇ ਤੋਂ ਯਾਤਰੀਆਂ ਨੂੰ ਪਾਣੀ ਵੀ ਨਹੀਂ ਛਕਾਇਆ ਜਾ ਸਕਦਾ |" ਜਦ ਸਾਧ ਨੂੰ ਇਸ ਗਲ ਦਾ ਪਤਾ ਲਗਿਆ ਤਾਂ ਸਾਧ ਗੁਰੂ ਸਾਹਿਬ ਦੇ ਚਰਨੀ ਡਿਗ ਪਿਆ ਅਤੇ ਬੇਨਤੀ ਕਿਤੀ " ਮੈਨੂੰ ਪਤਾ ਹੈ ਤੁਸੀਂ ਮੈਨੂੰ ਸ਼ਰਾਪ ਦੇ ਦਿਤਾ ਹੈ | ਕਿਰਪਾ ਕਰਕੇ ਦਸੋ ਕੇ ਮੇਰਾ ਉਧਾਰ ਕਿਂਵੇ ਹੋਵੇਗਾ |" ਗੁਰੂ ਸਾਹਿਬ ਨੇ ਦਸਿਆ ਕੇ ਉਹ ਛੇਂਵੇ ਜਨਮ (ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ )ਵਿਚ ਇਥੇ ਫ਼ੇਰ ਆਉਣਗੇ ਅਤੇ ਤੇਰਾ ਉਧਾਰ ਕਰਾਂਗੇ | ਜਿਹੜੇ ਬਾਕੀ ਜੀਵ ਉਸਦੇ ਵਿਚੋਂ ਨਿਕਲੇ ਉਹ ਸਾਰੇ ਉਸ ਦੇ ਚੇਲੇ ਸਨ ਜਿਹਨਾਂ ਨੂੰ ਇਸ ਨੇ ਰਬ ਨਾਲ ਨਹੀਂ ਜੋੜਿਆ | ਗੁਰੁ ਸ਼ਾਹਿਬ ਨੇ ਅਪਣੇ ਹਥੀਂ ਉਸ ਦਬਿਆ

ਤਸਵੀਰਾਂ ਲਈਆਂ ਗਈਆਂ :- ੪ ਮਈ, ੨੦੧੨.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਚੋਂਤਰਾ ਸਾਹਿਬ, ਮੱਲਾ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,

  • ਪਤਾ :-
    ਪਿੰਡ :- ਮੱਲਾ
    ਜ਼ਿਲਾ :- ਫ਼ਰੀਦਕੋਟ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com