ਗੁਰਦੁਆਰਾ ਸ਼੍ਰੀ ਅਕਾਲਗੜ ਸਾਹਿਬ ਜ਼ਿਲਾ ਫ਼ਰੀਦਕੋਟ ਦੇ ਪਿੰਡ ਲੰਬਵਾਲੀ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਦੇ ਚਰਨ ਛੋ ਪ੍ਰਾਪਤ ਹੈ |
ਸ਼੍ਰੀ ਗੁਰੂ ਨਾਨਕ ਦੇਵ ਜੀ :- ਸ਼੍ਰੀ ਗੁਰੂ ਨਾਨਕ ਦੇਵ ਜੀ ਜਦ ਇਥੋਂ ਦੀ ਲੰਗ ਰਹੇ ਸਨ ਤਾਂ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਪਿਆਸ ਲਗੀ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਨੇੜੇ ਟਿਬੇ ਤੇ ਜਾ ਕੇ ਪਾਣੀ ਪੀ ਆਉਣ ਲਈ ਕਿਹਾ | ਉਸ ਟਿਬੇ ਤੇ ਇਕ ਸਾਧ ਰਹਿੰਦਾ ਸੀ | ਉਹ ਬਹੁਤ ਭਾਰੇ ਸ਼ਰੀਰ ਦਾ ਸੀ | ਜਦ ਭਾਈ ਮਰਦਾਨਾ ਜੀ ਨੇ ਜਾ ਕੇ ਸਾਧ ਤੋਂ ਪਾਣੀ ਮੰਗਿਆ ਤਾਂ ਸਾਧ ਨੇ ਕਿਹਾ ਉਸਦੇ ਚੇਲੇ ਆ ਕੇ ਪਾਣੀ ਛਕਾਉਣਗੇ | ਭਾਈ ਮਰਦਾਨਾ ਜੀ ਇੰਤਜਾਰ ਕਰਕੇ ਵਾਪਿਸ ਆ ਗਏ | ਜਦੋਂ ਗੁਰੂ ਸਾਹਿਬ ਨੂੰ ਇਸ ਗਲ ਦਾ ਪਤਾ ਲਗਿਆ ਤਾਂ ਗੁਰੂ ਸਾਹਿਬ ਬੋਲੇ " ਸਾਧਾ ਤੂੰ ਸਰਾਲ ਵਾਂਗ ਬੈਠਾ ਹੈਂ ਤੇਰੇ ਤੋਂ ਯਾਤਰੀਆਂ ਨੂੰ ਪਾਣੀ ਵੀ ਨਹੀਂ ਛਕਾਇਆ ਜਾ ਸਕਦਾ |" ਜਦ ਸਾਧ ਨੂੰ ਇਸ ਗਲ ਦਾ ਪਤਾ ਲਗਿਆ ਤਾਂ ਸਾਧ ਗੁਰੂ ਸਾਹਿਬ ਦੇ ਚਰਨੀ ਡਿਗ ਪਿਆ ਅਤੇ ਬੇਨਤੀ ਕਿਤੀ " ਮੈਨੂੰ ਪਤਾ ਹੈ ਤੁਸੀਂ ਮੈਨੂੰ ਸ਼ਰਾਪ ਦੇ ਦਿਤਾ ਹੈ | ਕਿਰਪਾ ਕਰਕੇ ਦਸੋ ਕੇ ਮੇਰਾ ਉਧਾਰ ਕਿਂਵੇ ਹੋਵੇਗਾ |" ਗੁਰੂ ਸਾਹਿਬ ਨੇ ਦਸਿਆ ਕੇ ਉਹ ਛੇਂਵੇ ਜਨਮ (ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ )ਵਿਚ ਇਥੇ ਫ਼ੇਰ ਆਉਣਗੇ ਅਤੇ ਤੇਰਾ ਉਧਾਰ ਕਰਾਂਗੇ |
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ :- ਮਹਿਰਾਜ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਸ਼ਿਕਾਰ ਖੇਡਦੇ ਹੋਏ ਇਥੇ ਆਏ | ਪਰ ਪਿੰਡ ਵਾਲਿਆਂ ਨੇ ਗੁਰੂ ਸਾਹਿਬ ਦ ਸਤਿਕਾਰ ਨਾ ਕੀਤਾ | ਉਸ ਤੋਂ ਬਾਅਦ ਗੁਰੂ ਸਾਹਿਬ ਪਿੰਡ ਮੱਲਾ ਵਿਚ ਜਾ ਬਿਰਾਜੇ | ਪਿੰਡ ਮੱਲਾ ਗੁਰੂ ਸਾਹਿਬ ਜੀ ਦੀ ਪੁਤਰੀ ਬੀਬੀ ਵੀਰੋ ਜੀ ਵਿਆਹੇ ਹੋਏ ਸਨ | ਪਿੰਡ ਮੱਲਾ ਹੀ ਗੁਰੂ ਸਾਹਿਬ ਨੇ ਸਾਧ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਾਪ ਤੋਂ ਮੁਕਤੀ ਦਵਾਈ |
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ :- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਜੈਤੋ ਤੋਂ ਆਏ, ਇਥੇ ਗੁਰੂ ਸਹਿਬ ਨੇ ਕੁਝ ਸਮਾਂ ਅਰਾਮ ਕੀਤਾ | ਪਿੰਡ ਵਾਲਿਆਂ ਨੇ ਗੁਰੂ ਸਾਹਿਬ ਨੂੰ ਬੇਨਤੀ ਕਿਤੀ ਕੇ ਇਥੇ ਬਹੁਤ ਸਪ ਹਨ | ਤਾਂ ਗੁਰੂ ਸਾਹਿਬ ਨੇ ਕਿਹਾ ਇਹ ਸਪ ਨਹੀਂ ਇਹ ਤਾਂ ਬਸ ਛਿਪਕਲੀਆਂ ਨੇ | ਉਸ ਤੋਂ ਬਾਅਦ ਇਸ ਪਿੰਡ ਵਿਚ ਕਿਸੇ ਦੇ ਸਪ ਨਹੀਂ ਲੜਿਆ
ਤਸਵੀਰਾਂ ਲਈਆਂ ਗਈਆਂ :- ੪ ਮਈ, ੨੦੧੨. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਅਕਾਲਗੜ ਸਾਹਿਬ, ਲੰਬਵਾਲੀ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :- ਪਿੰਡ :- ਲੰਬਵਾਲੀ ਜ਼ਿਲਾ :- ਫ਼ਰੀਦਕੋਟ ਰਾਜ :- ਪੰਜਾਬ
ਫ਼ੋਨ ਨੰਬਰ:- |
|
|
|
|
|
|