ਗੁਰਦੁਆਰਾ ਸ਼੍ਰੀ ਊਡੀਕਸਰ ਸਾਹਿਬ, ਬੰਬੀਹਾ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਤੋਂ ਤਲਵੰਡੀ ਸਾਹਿਬ ਵੱਲ ਨੂੰ ਜਾਂਦੇ ਹੋਏ ਗੁਰਦੁਆਰਾ ਸ਼੍ਰੀ ਰੋਹਿਲਾ ਸਾਹਿਬ, ਜੰਗੀਰਾਣਾ ਵਾਲੇ ਸਥਾਨ ਤੇ ਆਏ | ਗਿਦੜਬਾਹਾ ਤੋਂ ਚਲਕੇ ਗੁਰੂ ਸਾਹਿਬ ਇਕ ਢਾਬ ਅਤੇ ਵਣ ਦੇ ਰੁਖ ਨੇੜੇ ਬਿਰਾਜੇ ਉਸ ਸਥਾਨ ਤੇ ਰੋਹਿਲਾ ਨਾਮ ਦਾ ਸੂਰਮਾਂ ਸ਼ਹੀਦ ਹੋਇਆ ਸੀ | ਗੁਰੂ ਸਾਹਿਬ ਨੇ ਦੋ ਸਿੰਘ ਪਾਣੀ ਦੀ ਭਾਲ ਵਿਚ ਭੇਜੇ ਅਤੇ ਓਹਨਾਂ ਨੇ ਇਥੇ (ਬੰਬੀਹੇ) ਜੱਲ ਦਾ ਸਰੋਤ ਦੇਖਿਆ ਅਤੇ ਜਾ ਕੇ ਗੁਰੂ ਸਾਹਿਬ ਨੂੰ ਦਸਿਆ | ਗੁਰੂ ਸਾਹਿਬ ਨੂੰ ਰਾਤ ਦਾ ਡੇਰਾ ਇਥੇ ਆ ਕੇ ਕੀਤਾ ਅਤੇ ਬਣ ਦੇ ਬਰੋਟੇ ਹੇਠਾਂ ਬੈਠੇ ਸਨ | ਫ਼ੇਰ ਗੁਰੂ ਸਾਹਿਬ ਰਾਤ ਇਥੇ ਰੁਕਦੇ ਸਨ ਅਤੇ ਦਿਨੇ ਰੋਹਲਾ ਸਾਹਿਬ ਹੁੰਦੇ ਸਨ | ਇਥੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਤੋਂ ਬਿਛੜੀ ਹੋਈ ਸੰਗਤ ਆ ਕੇ ਮਿਲੀ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਡੀ ਉਡੀਕ ਕਰ ਰਹੇ ਸੀ | ਗੁਰੂ ਸਾਹਿਬ ਨੇ ਇਥੇ ੫੦੦ ਸਿੰਘਾਂ ਨੂੰ ਅਮ੍ਰਿਤ ਛਕਾ ਕੇ ਨੋ ਦਿਨ ਨੋ ਘੜੀਆਂ ਅਤੇ ਨੋ ਪੱਲ ਰੁਕ ਕੇ ਫ਼ੇਰ ਅੱਗੇ ਬਾਜਕ ਵੱਲ ਚਲੇ ਗਏ | ( ਗੁਰਦੁਆਰਾ ਸਾਹਿਬ ਵਿਖੇ ਮਿਲੇ ਬਾਬਾ ਸੋਮਾ ਸਿੰਘ ਪਿੰਡ ਬੰਬੀਹੇ ਮੁਤਾਬਿਕ ਇਤਿਹਾਸ )
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਊਡੀਕਸਰ ਸਾਹਿਬ, ਬੰਬੀਹਾ
ਕਿਸ ਨਾਲ ਸੰਬੰਧਤ ਹੈ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਪਿੰਡ :- ਬੰਬੀਹਾ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|