ਗੁਰਦੁਆਰਾ ਸ਼੍ਰੀ ਤਰੂਆਣਾ ਸਾਹਿਬ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੂਰਾ ਫੂਲ ਦੇ ਪਿੰਡ ਮਲੂਕਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਲੰਬਵਾਲੀ ਦੁਪਹਿਰ ਕਟਦੇ ਹੋਏ ਇਥੇ ਮਲੂਕੇ ਦੇ ਟੋਬੇ ਤੇ ਆਏ | ਤੰਬੂ ਗੱਡ ਕੇ ਗੁਰੂ ਸਾਹਿਬ ਇਥੇ ਰਾਤ ਰਹੇ | ਸਵੇਰ ਹੋਈ ਤੇ ਇਥੇਂ ਦਾ ਸਰਦਾਰ ਮਲੂਕਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਇਥੇ ਆਇਆ | ਸਿੰਘਾ ਨੇ ਮਲੂਕੇ ਨੂੰ ਦਰਸ਼ਨ ਕਰਨ ਨਾਂ ਦਿੱਤੇ ਤੇ ਕਿਹਾ ਗੁਰੂ ਸਾਹਿਬ ਆਰਾਮ ਕਰ ਰਹੇ ਹਨ | ਪਰ ਮਲੂਕੇ ਨੇ ਏਰ ਵੀ ਧੱਕੇ ਨਾਲ ਅੰਦਰ ਵੜਣ ਦੀ ਕੋਸ਼ਿਸ਼ ਕੀਤੀ | ਭਾਈ ਭਾਗੂ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਮਲੂਕਾ ਬੇਹੋਸ਼ ਹੋ ਕੇ ਢਿੱਗ ਪਿਆ | ਥੋੜੀ ਦੇਰ ਬਾਅਦ ਹੋਸ਼ ਆਉਣ ਤੇ ਉਸਨੇ ਸਿੰਘਾ ਦੀ ਬੇਨਤੀ ਕੀਤੀ ਕੇ ਉਸ ਕੋਲ ਕੁਝ ਕੁ ਹੀ ਸਾਹ ਬਚੇ ਹਨ ਕਿਰਪਾ ਕਰਕੇ ਮੈਨੂੰ ਦਰਸ਼ਨ ਕਰ ਲੈਣ ਦਿਉ | ਇਹ ਸੁਣਕੇ ਗੁਰੂ ਸਾਹਿਬ ਉਠਕੇ ਬਾਹਰ ਆ ਗਏ | ਉਸਨੇ ਗੁਰੂ ਸਾਹਿਬ ਅਗੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦੇ ਪੈਰ ਚੁਮੇਂ | ਗੁਰੂ ਸਾਹਿਬ ਨੇ ਉਸਨੂੰ ਪੁਛਿਆ ਕੇ ਜੇ ਤੂੰ ਜਿਉਣਾ ਚਾਹੁਨਾਂ ਹੈਂ ਤਾ ਤੈਨੂੰ ਅਸੀਂ ਰਾਜੀ ਕਰ ਦਿਨੇ ਹਾਂ | ਉਸਨੇ ਗੁਰੂ ਸਾਹਿਬ ਨੂੰ ਕਿਹਾ ਕੇ ਮੈਨੂੰ ਤੁਹਾਡੇ ਦਰਸ਼ਨ ਹੋ ਗਏ ਹਨ ਹੁਣ ਮੈਨੂੰ ਸਚਖੰਡ ਜਾਣ ਦਿਉ | ਗੁਰੂ ਸਾਹਿਬ ਨੇ ਉਸ ਦੇ ਸਿਰ ਤੇ ਹਥ ਫ਼ੇਰਿਆ ਅਤੇ ਉਹ ਸ਼ਰੀਰ ਛਡ ਗਿਆ | ਗੁਰੂ ਸਾਹਿਬ ਉਸਨੂੰ ਤਰਨ ਤਾਰਨ ਦਾ ਨਾਮ ਦਿੱਤਾ | ਉਸ ਤੋਂ ਬਾਅਦ ਇਸ ਸਥਾਨ ਦਾ ਨਾਮ ਤਰੂਆਣਾ ਪੈ ਗਿਆ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਤਰੂਆਣਾ ਸਾਹਿਬ, ਮਲੂਕਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਪਿੰਡ :- ਮਲੂਕਾ
ਜ਼ਿਲ੍ਹਾ :- ਬਠਿੰਡਾ
ਤਹਿਸੀਲ :- ਰਾਮਪੂਰਾ ਫੂਲ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|