ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਰੋਹਿਲਾ ਸਾਹਿਬ, ਜੰਗੀਰਾਣਾ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਤੋਂ ਤਲਵੰਡੀ ਸਾਹਿਬ ਵੱਲ ਨੂੰ ਜਾਂਦੇ ਹੋਏ ਇਥੇ ਆਏ | ਗਿਦੜਬਾਹਾ ਤੋਂ ਚਲਕੇ ਗੁਰੂ ਸਾਹਿਬ ਇਥੇ ਇਕ ਢਾਬ ਅਤੇ ਵਣ ਦੇ ਰੁਖ ਨੇੜੇ ਬਿਰਾਜੇ | ਇਹ ਸਥਾਨ ਪਿੰਡ ਜੰਗੀਰਾਣਾ ਤੋਂ ਥੋੜਾ ਬਾਹਰ ਸਥਿਤ ਹੈ | ਇਸ ਪਿੰਡ ਵਿਚ ਤਿਲਕ ਰਾਉ ਦੇ ਨਾਮ ਦਾ ਸਰੋਵਰ ਸੀ ਅਤੇ ਇਸ ਸਥਾਨ ਤੇ ਰੋਹਿਲਾ ਨਾਮ ਦਾ ਸੂਰਮਾਂ ਸ਼ਹੀਦ ਹੋਇਆ ਸੀ | ਗੁਰੂ ਸਾਹਿਬ ਨੇ ਦੋ ਸਿੰਘ ਪਾਣੀ ਦੀ ਭਾਲ ਵਿਚ ਭੇਜੇ ਅਤੇ ਓਹਨਾਂ ਨੇ ਬੰਬੀਹੇ ਜੱਲ ਦਾ ਸਰੋਤ ਦੇਖਿਆ ਅਤੇ ਆ ਕੇ ਗੁਰੂ ਸਾਹਿਬ ਨੂੰ ਦਸਿਆ | ਗੁਰੂ ਸਾਹਿਬ ਨੂੰ ਰਾਤ ਦਾ ਡੇਰਾ ਪਿੰਡ ਬੰਬੀਹਾ ਜਾ ਕੇ ਕੀਤਾ ਅਤੇ ਬਣ ਦੇ ਬਰੋਟੇ ਹੇਠਾਂ ਬੈਠੇ ਸਨ | ਫ਼ੇਰ ਗੁਰੂ ਸਾਹਿਬ ਰਾਤ ਪਿੰਡ ਬੰਬੀਹੇ ਰੁਕਦੇ ਸਨ ਅਤੇ ਦਿਨੇ ਇਥੇ ਰੋਹਿਲਾ ਸਾਹਿਬ ਹੁੰਦੇ ਸਨ | ਇਹਨਾਂ ਦੋ ਸਥਾਨਾਂ ਤੇ ਗੁਰੂ ਸਾਹਿਬ ਨੋਂ ਦਿਨ ਰੁਕੇ | ( ਬਾਬਾ ਸੋਮਾ ਸਿੰਘ ਪਿੰਡ ਬੰਬੀਹੇ ਮੁਤਾਬਿਕ ਇਤਿਹਾਸ )

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਰੋਹਿਲਾ ਸਾਹਿਬ, ਜੰਗੀਰਾਣਾ

ਕਿਸ ਨਾਲ ਸੰਬੰਧਤ ਹੈ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਜੰਗੀਰਾਣਾ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com