ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਰਾਜ ਵਿਚ ਸਥਿਤ ਹੈ | ਇਸ ਇਲਾਕੇ ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ, ਉਹਨਾਂ ਦਿਨਾਂ ਵਿਚ ਇਹ ਇਲਾਕਾ ਭੁੱਲਰ ਜੱਟਾਂ ਦਾ ਹੁੰਦਾ ਸੀ | ਨੇੜੇ ਹੀ ਸਿੱਧੂ ਜੱਟ ਵੀ ਰਹਿੰਦੇ ਸਨ ਉਹਨਾਂ ਨੇ ਗੁਰੂ ਸਾਹਿਬ ਨੂੰ ਮਿਲ ਕੇ ਆਪਣੀ ਤਕਲੀਫ਼ ਦਸੀ ਕੇ ਭੁੱਲਰ ਉਹਨਾਂ ਨੂੰ ਇਸ ਪਿੰਡ ਵਿਚ ਵਸਣ ਨਹੀਂ ਦਿੰਦੇ | ਨਾਂ ਹੀ ਉਹ ਸਾਡੀ ਕੁੜੀਆਂ ਨਾਲ ਵਿਆਹ ਨੂੰ ਮੰਨਦੇ ਹਨ | ਜਦੋਂ ਵੀ ਸਾਦੇ ਘਰੋਂ ਬੀਬੀਆਂ ਖੂਹ ਤੇ ਪਾਣੀ ਲੈਣ ਜਾਂਦੀਆਂ ਹਨ ਭੁੱਲਰ ਓਹਨਾਂ ਨੂੰ ਛੇੜਦੇ ਹਨ | ਗੁਰੂ ਸਾਹਿਬ ਨੇ ਭੁੱਲਰਾਂ ਨੂੰ ਬੁਲਾਇਆ ਅਤੇ ਸਿੱਧੂਆਂ ਨਾਲ ਰਿਸ਼ਤੇ ਠੀਕ ਕਰਨ ਲਈ ਕਿਹਾ ਪਰ ਉਹਨਾਂ ਨੇ ਮਨਾ ਕਰ ਦਿੱਤਾ | ਗੁਰੂ ਸਾਹਿਬ ਨੇ ਸਿਧੂ ਜਟਾਂ ਨੂੰ ਕਿਹਾ ਵੀ ਤੁਸੀਂ ਸੁਰਜ ਢਲਣ ਤੋਂ ਬਾਅਦ ਕਿਤੇ ਵੀ ਬੈਠ ਜਾਉ ਅਤੇ ਆਪਣਾ ਪਿੰਡ ਬੰਨ ਲਉ | ਭਾਈ ਮੋਹਨ ਜੀ ਨੇ ਕੁਝ ਕ ਦੂਰੀ ਤੇ ਆਪ੍ਣਾ ਟਿਕਾਣਾ ਬਣਾ ਲਿਆ | ਅਤੇ ਰਤੇ ਰਾਤ ਹੀ ਉਸਦੇ ਆਲੇ ਦੁਆਲੇ ਬਾੜ ਲਗਾ ਦਿੱਤੀ | ਸਵੇਰ ਹੋਏ ਤੇ ਜਦ ਭੁੱਲਰਾਂ ਨੂੰ ਇਸ ਗੱਲ ਦਾ ਪਤਾ ਲਗਿਆ ਤਾਂ ਉਹਨਾਂ ਨੇ ਲੜਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਨੇ ਆਪ ਆ ਕੇ ਉਹਨਾਂ ਦੀ ਮਦਦ ਕੀਤੀ | ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਅਜ ਤਕ ਇਹ ਪਿੰਡ ਸਿੱਧੂਆਂ ਦਾ ਹੈ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ, ਮਹਿਰਾਜ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ
:- ਪਿੰਡ :- ਮਹਿਰਾਜ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ :-
0091 1651-235846, 0091-94642 60400 |
|
|
|
|
|
|