ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਦਿਖ ਵਿਚ ਸਥਿਤ ਹੈ | ਇਹ ਪਿੰਡ ਰਾਮਪੁਰਾ ਫ਼ੂਲ਼ ਤੋਂ ਮੋੜ ਵਾਲੀ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਭੈਣੀ ਬਾਘਾ ਤੋਂ ਚੱਲਕੇ ਬੁਰਜ ਢਿੱਲਵਾਂ ਹੁੰਦੇ ਹੋਏ ਇਥੇ ਆਏ | ਗੁਰੂ ਸਾਹਿਬ ਨੇ ਇਥੇ ਤਿਨ ਦਿਨ ਡੇਰਾ ਕੀਤਾ | ਇਕ ਰਵਾਇਤ ਅਨੁਸਾਰ ਬਾਬਾ ਬਲਾਕੀ ਦੇ ਘਰਾਂ ਵਿਚੋਂ ਇਕ ਮਾਈ ਦੁੱਧ ਦੀ ਕਾੜਨੀ ਉਤੇ ਛੰਨਾ ਮੁਧਾ ਮਾਰ ਕੇ ਗੁਰੂ ਸਾਹਿਬ ਨੂੰ ਦੁੱਧ ਛਕਾਉਣ ਲਈ ਹਾਜ਼ਿਰ ਹੋਈ | ਦੁੱਧ ਛਕ ਕੇ ਗੁਰੂ ਸਾਹਿਬ ਨੇ ਮਾਈ ਤੋਂ ਪੁਛਿਆ ਕੇ ਮਾਈ ਦੇ ਮਨ ਵਿਚ ਕੀ ਇੱਛਾ ਹੈ | ਮਾਈ ਪਹਿਲਾਂ ਤਾਂ ਸੰਗਤ ਤੋਂ ਝਿਜਕ ਕੇ ਚੁੱਪ ਕਰ ਗਈ | ਪਰ ਗੁਰੂ ਸਾਹਿਬ ਦੇ ਦੂਸਰੀ ਵਾਰ ਪੁਛਣ ਤੇ ਮਾਈ ਨੇ ਆਪਣੀ ਚਾਰ ਪੰਜ ਸਾਲ ਦੀ ਲੜਕੀ ਜੋ ਉਸ ਦੇ ਨਾਲ ਸੀ ਉਸ ਵੱਲ ਇਸ਼ਾਰਾ ਕਰਕੇ ਕਿਹਾ ਕੇ ਇਸ ਲੜਕੀ ਦਾ ਕੋਈ ਭਰਾ ਨਹੀਂ ਹੈ | ਸ਼ਾਦੀ ਨੂੰ ਪੰਦਰਾ ਸਾਲ ਹੋ ਗਏ ਹਨ | ਕ੍ਰਿਪਾ ਕਰਕੇ ਸਾਨੂੰ ਪੁਤਰ ਦੀ ਦਾਤ ਬਖਸ਼ੋ | ਗੁਰੂ ਸਾਹਿਬ ਨੇ ਬੱਚੀ ਨੂੰ ਗੋਦ ਵਿਚ ਲੈਕੇ ਕਿਹਾ ਇਹ ਤਾਂ ਚਾਰ ਭਾਈਆਂ ਦੀ ਭੈਣ ਹੈ | ਬੜੇ ਰੰਗਲ ਮੰਗਲ ਵਿਚ ਬੈਠਿਆ ਕਰੇਗੀ | ਅੱਗੇ ਬਚਨ ਕੀਤਾ " ਆਇਆ ਸੂਰਾ, ਆਇਆ ਕਪੂਰਾ, ਆਇਆ ਹਮੀਰਾ, ਆਇਆ ਬੀਰਾ " ਸਮਾਂ ਪਾਕੇ ਮਾਈ ਦੇ ਚਾਰ ਪੁਤਰ ਹੋਏ ਜਿਹਨਾਂ ਦਾ ਉਸਨੇ ਹੁਕਮ ਅਨੁਸਾਰ ਸੂਰਾ, ਕਪੂਰਾ, ਹਮੀਰਾ ਅਤੇ ਬੀਰਾ ਰਖੇ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਦਿਖ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਿੰਡ :- ਦਿਖ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com