ਗੁਰਦੁਆਰਾ ਸ਼੍ਰੀ ਲਵੇਰੀਸਰ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਗੂ ਦੇ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਦੋ ਵਾਰ ਚਰਨ ਪਾਏ | ਪਹਿਲੀ ਵਾਰ ਗੁਰਦੁਆਰਾ ਸ਼੍ਰੀ ਲਵੇਰੀਸਰ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਕਿਲਾ ਮੁਬਾਰਕ ਸਾਹਿਬ ਨੂੰ ਜਾਂਦੇ ਹੋਏ ਇਥੇ ਰੁਕੇ | ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਗੁਰੂ ਸਾਹਿਬ ਦੇ ਨਾਲ ਸਨ ਉਹਨਾਂ ਦਿਨਾਂ ਵਿਚ ਇਥੇ ਕਰੀਰ ਦੇ ਸੰਗਣੇ ਦਰਖਤਾਂ ਦੇ ਵਿਚ ਪਾਣੀ ਦੀ ਇਕ ਢਾਬ ਸੀ | ਗੁਰੂ ਸਾਹਿਬ ਨੇ ਜਿਸ ਕਰੀਰ ਦੇ ਦਰਖਤ ਨਾਲ ਆਪਣਾ ਘੋੜਾ ਬਨਿੰਆ ਸੀ ਉਹ ਅਜ ਵੀ ਇਥੇ ਮੋਜੂਦ ਹੈ | ਭਾਈ ਦਿਆਲ ਦਾਸ ਨੇ ਰੰਗਰੇਟੇ ਸਿਖਾਂ ਤੋਂ ਅਮ੍ਰਿਤ ਛਕਣ ਨੂੰ ਨਾਂਹ ਕਰ ਦਿੱਤੀ ਸੀ | ਉਹ ਕੜਾਹ ਪ੍ਰਸ਼ਾਦ ਬਣਾ ਕੇ ਗੁਰੂ ਸਾਹਿਬ ਦੇ ਪਿਛੇ ਪਿਛੇ ਆਉਂਦਾ ਇਥੇ ਪਹੁੰਚ ਗਿਆ | ਉਸਨੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ | ਗੁਰੂ ਸਾਹਿਬ ਨੇ ਕੜਾਹ ਪ੍ਰਸ਼ਾਦ ਸੰਗਤ ਵਿਚ ਵਰਤਾਇਆ ਅਤੇ ਉਸ ਨੂੰ ਅਮ੍ਰਿਤ ਛਕਾ ਕੇ ਸਿੰਘ ਸਜਾਇਆ | ਦਿਆਲ ਦਾਸ ਤੋਂ ਦਿਆਲ ਸਿੰਘ ਬਣਾਇਆ | ਦੁਸਰੇ ਦਿਨ ਗੁਰੂ ਸਾਹਿਬ ਨੇ ਢਾਬ ਵਿਚ ਇਸ਼ਨਾਨ ਕਰਕੇ ਨਿਤਨੇਮ ਦਾ ਪਾਠ ਕਰਕੇ ਗੁਰਦੁਆਰਾ ਸ਼੍ਰੀ ਕਿਲਾ ਮੁਬਾਰਕ ਸਾਹਿਬ ਵਲ ਨੂੰ ਚਲੇ ਗਏ | ਦੁਸਰੀ ਵਾਰ ਗੁਰੂ ਸਾਹਿਬ ਇਥੇ ਲਖੀ ਜੰਗਲ ਤੋਂ ਤਲਵੰਡੀ ਸਾਬੋ ਨੂੰ ਜਾਂਦੇ ਹੋਏ ਰੁਕੇ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਭਾਗੂ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਪਿੰਡ :- ਭਾਗੂ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|