ਗੁਰਦੁਆਰਾ ਸ਼੍ਰੀ ਪਾਤਿਸ਼ਾਹੀ ਛੇਂਵੀ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਕਾਂਗੜ ਵਿਚ ਸਥਿਤ ਹੈ | ਇਹ ਜਗਾ ਬਾਬਾ ਮਹਿਰ ਮਿੱਠਾ ਜੀ ਦੇ ਪੜੋਤਰੇ ਪਿੰਡ ਕਾਂਗੜ ਦੇ ਹਾਕਮ ਰਾਇ ਜੋਧ ਦਾ ਕਿਲਾ ਸੀ । ਰਾਇ ਜੋਧ ਨੇ ਬੇਨਤੀ ਕਰਕੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਘਰ ੧੬੮੮ ਬਿ: ਵਿੱਚ ਭਾਈ ਰੂਪੇ ਤੋਂ ਆਪਣੇ ਕਿਲ੍ਹੇ ਵਿੱਚ ਲੈ ਕੇ ਆਏ। ਭਾਈ ਬੀਧੀ ਚੰਦ ਲਾਹੋਰ ਤੋਂ ਦੂਸਰਾ ਘੋੜਾ ਇਸੇ ਕਿਲ੍ਹੇ ਵਿੱਚ ਲੈ ਕੇ ਆਏ ਸਨ । ਗੁਰੂ ਸਾਹਿਬ ਅਤੇ ਉਹਨਾ ਦੀ ਸਰਪਰਸ਼ਤੀ ਹੇਠ ਰਾਇ ਜੋਧ ਨੇ ਇਸੇ ਕਿਲ੍ਹੇ ਤੋਂ ਜਾ ਕੇ ਗੁਰੂਸਰ (ਮਹਿਰਾਜ) ਵਿਖੇ ਲੱਲਾ ਬੇਗ ਅਤੇ ਕਮਰ ਬੇਗ ਦੀ ਫੋਜ ਨਾਲ ਮਾਘ ੧੬੮੮ ਬਿ: ਵਿੱਚ ਭਾਰੀ ਜੰਗ ਹੋਈ । ਰਾਇ ਜੋਧ ਨੇ ਕਮਰ ਬੇਗ ਨੂੰ ਮਾਰ ਦਿੱਤਾ ਅਤੇ ਗੁਰੂ ਸਾਹਿਬ ਨੇ ਲੱਲਾ ਬੇਗ ਨੂੰ ਮੋਤ ਦੇ ਘਾਟ ਉਤਾਰ ਦਿੱਤਾ । ਗੁਰੂ ਸਾਹਿਬ ਨੇ ਖੁਸ਼ ਹੋ ਕੇ ਆਪਣੀ ਕਟਾਰ ਸਾਹਿਬ ਰਾਇ ਜੋਧ ਬਖਸ ਦਿੱਤੀ । ਇਹ ਕਟਾਰ ਅੱਜ ਤੱਕ ਰਾਇ ਜੋਧ ਦੇ ਖਾਨਦਾਨ ਕੋਲ ਹੈ ਅਤੇ ਪੂਜੀ ਜਾਂਦੀ । ਗੁਰੂ ਸਾਹਿਬ ਨੇ ਇਸ ਕਿਲ੍ਹੇ ਤੋਂ ੧੬੮੯ ਤਖਤਪੁਰੇ ਨੂੰ ਕੂਚ ਕੀਤਾ ।
ਤਸਵੀਰਾਂ ਲਈਆਂ ਗਈਆਂ :- ੨੬ ਜੁਲਾਈ, ੨੦੦੯. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ, ਕਾਂਗੜ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ:-
ਪਿੰਡ ਕਾਂਗੜ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ:- |
|
|
|
|
|
|