ਗੁਰਦੁਆਰਾ ਸ਼੍ਰੀ ਮਾਤਾ ਸੁੰਦਰ ਕੌਰ ਜੀ ਤੇ ਸਾਹਿਬ ਕੌਰ ਜੀ ਜ਼ਿਲ੍ਹਾ ਬਠਿੰਡਾ ਦੇ ਸ਼ਹਿਰ ਤਲਵੰਡੀ ਸਾਬੋ ਵਿਚ ਸਥਿਤ ਹੈ | ਇਹ ਅਸਥਾਨ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪਿਛੇ ਹੀ ਸਥਿਤ ਹੈ | ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਜਣ ਉਪਰੰਤ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਤੋਂ ਪੁੱਜੇ । ਮਾਤਾਵਾਂ ਨੇ ਪੁੱਛਿਆ ਕਿ ਸਾਹਿਬਜਾਂਦੇ ਕਿੱਥੇ ਹਨ? ਤਾਂ ਗੁਰੂ ਸਾਹਿਬ ਜੀ ਨੇ ਖਾਲਸਾ ਸਿੱਖ ਸੰਗਤ ਵੱਲ ਇਸ਼ਾਰਾ ਕਰਦਿਆਂ ਉਚਰਿਆ:
ਇਨ ਪੁਤੁਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ।।
ਚਾਰ ਮੁਏ ਤਾ ਕਿਆ ਭਯਾ, ਜੀਵਤ ਕਈ ਹਜਾਰ।।
ਤਸਵੀਰਾਂ ਲਈਆਂ ਗਈਆਂ :- ੧੮ ਮਾਰਚ, ੨੦੦੭. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਮਾਤਾ ਸੁੰਦਰ ਕੌਰ ਜੀ ਤੇ ਸਾਹਿਬ ਕੌਰ ਜੀ, ਤਲਵੰਡੀ ਸਾਬੋ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸ਼੍ਰੀ ਮਾਤਾ ਸੁੰਦਰ ਕੌਰ
ਸ਼੍ਰੀ ਮਾਤਾ ਸਾਹਿਬ ਕੌਰ ਜੀ
ਪਤਾ:-
ਤਲਵੰਡੀ ਸਾਬੋ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ :- |
|
|
|
|
|
|