ਗੁਰਦੁਆਰਾ ਸ਼੍ਰੀ ਮਹਲ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਗਤਾ ਭਾਈ ਕਾ ਵਿਚ ਸਥਿਤ ਹੈ | ਭਾਈ ਬੇਹਲੋ ਜੀ ਪਿੰਡ ਫ਼ਫ਼ੜੇ ਦੇ ਰਹਿਣ ਵਾਲੇ ਸਨ | ਉਹ ਸਿਧੂ ਜੱਟ ਸਨ ਅਤੇ ਸੁਲਤਾਨ ਦੇ ਚੇਲੇ ਸਨ | ਬਾਅਦ ਵਿਚ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸੇਵਕ ਬਣ ਗਏ ਸਨ ਅਤੇ ਉਹਨਾ ਦੇ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਸੇਵਾ ਕੀਤੀ ਸੀ | ਗੁਰੂ ਸਾਹਿਬ ਨੇ ਉਹਨਾਂ ਵਰ ਦਿਤਾ ਸੀ ਭਾਈ ਬੇਹਲੋ ਸਭ ਤੋਂ ਪਹਿਲੋਂ " | ਸ਼੍ਰੀ ਗੁਰੂ ਗਰੰਥ ਸਾਹਿਬ ਦੀ ਜਿਲਦ ਬਣਾਉਣ ਲਈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਬੇਹਲੋ ਜੀ ਨੂੰ ਭਾਈ ਬਾਨੋ ਜੀ ਦੇ ਨਾਲ ਲਾਹੋਰ ਭੇਜਿਆ ਸੀ | ਬਾਬਾ ਬੁਢਾ ਜੀ ਦੇ ਦਰਬਾਰ ਸਾਹਿਬ ਦੇ ਪਹਿਲੇ ਗਰੰਥੀ ਥਾਪਣ ਵੇਲੇ ਅਤੇ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਵੇਲੇ ਭਾਈ ਬੇਹਲੋ ਜੀ ਉਹਨਾਂ ਦੇ ਨਾਲ ਸਨ | ਆਕਾਲ ਤਖਤ ਦੇ ਨੀਂਹ ਪਥਰ ਦੇ ਵੇਲੇ ਵੀ ਭਾਈ ਬੇਹਲੋ ਜੀ ਹਾਜਰ ਸਨ | ਭਾਈ ਬੇਹਲੋ ਜੀ ਨੂੰ ਗੁਰੂ ਸਾਹਿਬ ਨੇ ਮਾਲਵੇ ਵਿਚ ਸਿਖੀ ਪ੍ਰਚਾਰ ਲਈ ਭੇਜਿਆ | ਭਾਈ ਭਗਤਾ ਜੀ ਭਾਈ ਨਾਨੂੰ ਜੀ ਦੇ ਪੁਤਰ ਤੇ ਭਾਈ ਬੇਹਲੋ ਜੀ ਦੇ ਪੋਤੇ ਨੇ ਇਸ ਪਿੰਡ ਦੀ ਮੋਹੜੀ ਗਡੀ ਸੀ ਸਨ | ਉਹਨਾਂ ਦੇ ੫ ਪੁਤਰ ਸਨ ਭਾਈ ਤਾਰਾ ਜੀ, ਭਾਈ ਭਾਰਾ ਜੀ, ਭਾਈ ਮਿਹਰਾ ਜੀ, ਭਾਈ ਬਖਤਾ ਜੀ ਅਤੇ ਭਾਈ ਗੁਰਦਾਸ ਜੀ, ਇਸ ਪਿੰਡ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਇਸ ਸਥਾਨ ਤੇ ਤਿੰਨ ਦਿਨ ਰੁਕੇ | ਭਾਈ ਭਗਤਾ ਜੀ ਅਤੇ ਉਹਨਾਂ ਦੇ ਪੁਤਰਾਂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਮਹਲ ਸਾਹਿਬ, ਭਗਤਾ ਭਾਈ ਕਾ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਪਿੰਡ :- ਭਗਤਾ ਭਾਈ ਕਾ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|