ਗੁਰਦੁਆਰਾ ਸ਼੍ਰੀ ਲਿਖਣਸਰ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਸ਼ਹਿਰ ਤਲਵੰਡੀ ਸਾਬੋ ਵਿਚ ਸਥਿਤ ਹੈ | ਇਹ ਅਸਥਾਨ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਨੇੜੇ ਹੀ ਸਥਿਤ ਹੈ | ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ੧੭੦੫ ਈ: ਨੂੰ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ । ਇਸ ਤੋਂ ਉਪਰੰਤ ਬਾਕੀ ਬਚੀਆਂ ਕਲਮਾਂ ਸਿਆਹੀ ਅਤੇ ਹੋਰ ਸਮੱਗਰੀ ਨੂੰ ਸਰੋਵਰ ਵਿੱਚ ਪਾ ਕੇ ਵਰ ਦਿੱਤਾ ਕਿ ਜੋ ਪ੍ਰਾਣੀ ਸ਼ਰਧਾ ਨਾਲ ਇਥੇ ਗੁਰਮੁਖੀ ਦੀ ਪੈਂਤੀ ਲਿਖੇਗਾ ਉਸ ਨੂੰ ਸ਼੍ਰੇਸਠ ਬੁੱਧੀ ਪ੍ਰਾਪਤ ਹੋਵੇਗੀ।
ਤਸਵੀਰਾਂ ਲਈਆਂ ਗਈਆਂ :- ੧੮ ਮਾਰਚ, ੨੦੦੭. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਲਿਖਣਸਰ ਸਾਹਿਬ, ਤਲਵੰਡੀ ਸਾਬੋ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:-
ਤਲਵੰਡੀ ਸਾਬੋ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|