ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਲਵੇਰੀਸਰ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਭੁਚੋ ਮੰਡੀ ਦੇ ਨੇੜੇ ਹੀ ਸਥਿਤ ਹੈ | ਇਹ ਅਸਥਾਨ ਬਰਨਾਲਾ ਬਠਿੰਡਾ ਰੇਲ ਰਸਤੇ ਦੇ ਉਤੇ ਸਥਿਤ ਹੈ | ਇਸ ਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਅਤੇ ਸਿੱਧਾਂ ਨਾਲ ਗੋਸਟ ਕੀਤੀ | ਛੇਂਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਔਸਰ ਝੋਟੀਆਂ ਦਾ ਦੁੱਧ ਪੀਤਾ । ਫਿਰ ਇੱਥੇ ਹੀ ਰਾਜਾ ਬਿਨੇਪਾਲ ੧੨ ਸਾਲ ਰਾਜ ਯੋਗੀਆਂ ਦੀ ਸੇਵਾ ਕਰਕੇ ਆਪਣਾ ਰਾਜ ਕਾਇਮ ਕੀਤਾ ਅਤੇ ਬਠਿੰਡੇ ਵਾਲਾ ਕਿਲਾ ਬਨਵਾਇਆ । ਇਸ ਤੋਂ ਬਾਅਦ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਤਲਵੰਡੀ ਸਾਬੋ ਤੋਂ ਚੱਕ ਫਤਿਹ ਸਿੰਘ ਵਾਲਾ ਆਏ ਤੇ ਚੱਕ ਫਤਿਹ ਸਿੰਘ ਵਾਲਾ ੭ ਦਿਨ ਆਰਾਮ ਕੀਤਾ | ਇਸ ਤੋਂ ਬਾਅਦ ਜਦੋਂ ਸ਼ਿਕਾਰ ਲਈ ਤੁਰੇ ਤਾਂ ਤੁਰਦੇ-੨ ਇਸ ਟਿੱਬੇ ਉੱਤੇ ਆਏ ਤੇ ਇੱਥੇ ਆ ਕੇ ਗੁਰੂ ਸਾਹਿਬ ਨੇ ਦੱਸਿਆ ਤੇ ਸਿੱਧ ਕੀਤਾ ਕਿ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸਟ ਕੀਤੀ ਅਤੇ ਛੇਵੇਂ ਪਾਤਸ਼ਾਹ ਜੀ ਨੇ ਔਸਰ ਝੋਟੀਆਂ ਦਾ ਦੁੱਧ ਪੀਤਾ ਤਾਂ ਲੋਕਾਂ ਨੇ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਇੱਥੇ ਇੱਕ ਲਵੇਰੀ ਗਊ ਨੇ ਆਪਣਾ ਬੱਚਾ ੭ ਬੱਗਿਆੜ ਤੋਂ ਬਚਾ ਲਿਆ ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਇਹ ਜਗਾ ਬਹੁਤ ਕਲ੍ਹਾ ਵਾਲੀ ਹੈ । ਗੁਰੂ ਸਾਹਿਬ ਨੇ ਇਸ ਸਥਾਨ ਦਾ ਨਾਮ ਲਵੇਰੀਸਰ ਰੱਖ ਦਿੱਤਾ | ਗੁਰੂ ਸਾਹਿਬ ਨੇ ਇਸ ਅਸਥਾਨ ਨੂੰ ਵਰ ਦਿਤਾ ਕਿ ਜੋ ਪ੍ਰਾਣੀ ਇੱਥੇ ਸਰਧਾ ਨਾਲ ਅਰਦਾਸ ਬਨੇਤੀ ਕਰੇਗਾ ਉਸ ਦੇ ਮਨ ਦੀ ਇੱਛਾ ਪੂਰੀ ਹੋਵੇਗੀ ।

ਤਸਵੀਰਾਂ ਲਈਆਂ ਗਈਆਂ :-੧੪ ਮਾਰਚ, ੨੦੧੦.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਲਵੇਰੀਸਰ ਸਾਹਿਬ, ਭੁਚੋ ਮੰਡੀ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਨੇੜੇ ਭੁਚੋ ਮੰਡੀ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ:-
     

     
     
    ItihaasakGurudwaras.com