ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਕਿਲ੍ਹਾ ਸਾਹਿਬ ਬਠਿੰਡਾ ਸ਼ਹਿਰ ਵਿਚ ਪੁਰਾਣੇ ਕਿਲ੍ਹੇ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਭੁੱਚੋ ਅਤੇ ਪਿੰਡ ਭਾਗੂ ਹੁੰਦੇ ਹੋਏ ਬਠਿੰਡਾ ਵਿਖੇ ਪਹੁੰਚੇ ਅਤੇ ਗੁਰੂ ਸਾਹਿਬ ਜੀ ਨੇ ਰਤਨ ਹਾਜੀ ਨੂੰ ਬੁਲਾ ਕੇ ਬਚਨ ਬਿਲਾਸ ਕੀਤੇ । ਰਤਨ ਹਾਜੀ ਨੂੰ ਜਨਮ ਤੋਂ ਮੁਕਤ ਕੀਤਾ । ਜਦ ਨੇੜੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਤਨ ਹਾਜੀ ਕੋਲ ਆਏ ਹਨ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀਆ | ਗੁਰੂ ਸਾਹਿਬ ਨਾਲ ਬਚਨ-ਬਿਲਾਸ ਕਰਨ ਉਪਰੰਤ ਸੰਗਤਾਂ ਨਿਹਾਲ ਹੋਇਆਂ, ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਦਾਤਾ ਜੀ ਆਪ ਇਥੇ ਉਜਾੜ ਵਿੱਚ ਬੈਠੇ ਹੋ | ਕ੍ਰਿਪਾ ਕਰਕੇ ਕਿਲੇ ਵਿੱਚ ਚੱਲੋ, ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਇੱਥੋਂ ਗੁਰੂ ਸਾਹਿਬ ਜੀ ਨੇ ਕਿਲੇ ਵਿੱਚ ਮੁਬਾਰਿਕ ਚਰਨ ਪਾਏ | ਕਿਲੇ ਵਿੱਚ ਆ ਕੇ ਗੁਰੂ ਜੀ ਨੇ ਪੁਛਿਆ ਕਿ ਤੁਹਾਨੂੰ ਕੋਈ ਦੁੱਖ-ਤਕਲੀਫ ਤਾਂ ਨਹੀ? ਸੰਗਤਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਅਸੀਂ ਬਹੁਤ ਦੁਖੀ ਹਾਂ, ਇਸ ਕਿਲੇ ਵਿੱਚ ਇੱਕ ਦਿਓ ਰਹਿੰਦਾ ਹੈ, ਜੋ ਲੋਕਾਂ ਦੇ ਕੱਚੇ ਪੱਕੇ ਕੰਧਾਂ, ਕੋਠੇ, ਮਕਾਨ ਆਦਿ ਢਾਹ ਦਿੰਦਾ ਹੈ ਕ੍ਰਿਪਾ ਕਰਕੇ ਇਸ ਦਿਓ ਤੋਂ ਸਾਨੂੰ ਛੁਟਕਾਰਾ ਦਿਵਾਓ । ਗੁਰੂ ਸਾਹਿਬ ਨੇ ਕਾਣੇ ਦਿਓ ਨੂੰ ਬੁਲਾ ਕੇ ਪੁਛਿਆ ਤੂੰ ਇਹਨਾਂ ਲੋਕਾਂ ਨੂੰ ਤੰਗ ਕਿਓ ਕਰਦਾ ਹੈਂ? ਤਾਂ ਕਾਣੇ ਦਿਓ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕਾਫੀ ਸਮੇਂ ਤੋਂ ਭੁੱਖਾ ਰਹਿ ਰਿਹਾ ਹਾਂ ਇਸ ਲਈ ਤੁਸੀਂ ਮੇਰੀ ਭੁੱਖ ਨਵਿਰਤ ਕਰੋ ਮੈਂ ਤੁਹਾਡੇ ਕਹਿਣ ਤੇ ਕਿਲੇ ਵਿਚੋਂ ਸਦਾ ਲਈ ਚਲਾ ਜਾਵਾਂਗਾ । ਤਦ ਗੁਰੂ ਜੀ ਨੇ ਆਪਣੀ ਅੰਤਰ-ਦ੍ਰਿਸ਼ਟੀ ਨਾਲ ਤੱਕਿਆ ਕਿ ਨਤ-ਬੰਗੇਰ ਵਿਖੇ ਦਸਾਂ ਪਿੰਡਾਂ ਦਾ ਇੱਕ ਸਾਂਝਾ ਝੋਟਾ ਹੈ ਉਸ ਤੋਂ ਵੀ ਲੋਕ ਬਹੁਤ ਦੁਖੀ ਸਨ | ਉਸ ਝੋਟੇ ਦਾ ਉਧਾਰ ਕਰਨ ਲਈ ਗੁਰੂ ਜੀ ਨੇ ਕੁਝ ਸਿੰਘਾ ਨੂੰ ਝੋਟਾ ਲੈਣ ਲਈ ਭੇਜਿਆ, ਜਦ ਸਿੰਘਾ ਪਿੰਡ ਨੱਤ-ਬੰਗੇਰ ਪਹੁੰਚੇ ਤਾਂ ਲੋਕਾਂ ਤੋਂ ਝੋਟੇ ਬਾਰੇ ਪੁੱਛਿਆ ਤਾਂ ਲੋਕਾਂ ਨੇ ਵੀ ਮਜਾਕ ਨਾਲ ਕਿਹਾ-ਸਾਹਮਣੇ ਟੋਬੇ ਵਿਚ ਬੈਠਾ ਹੈ | ਗਏ ਹੋਏ ਸਿੰਘਾ ਵਿੱਚੋ ਭਾਈ ਮੈਲਾਗਰ ਸਿੰਘ ਨੇ ਉੱਚੀ ਅਵਾਜ ਲਗਾਈ ਤੇ ਕਿਹਾ ਚਲ ਵੀ ਤੈਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ | ਤਾਂ ਝੋਟਾ ਟੋਬੇ ਵਿੱਚੋ ਨਿਕਲ ਕੇ ਸਿੰਘਾ ਕੇ ਅੱਗੇ-ਅੱਗੇ ਤੁਰ ਪਿਆ ਅਤੇ ਗੁਰੂ ਸਾਹਿਬ ਅੱਗੇ ਹਾਜਰ ਹੋ ਗਿਆ | ਗੁਰੂ ਸਾਹਿਬ ਨੇ ਭਾਈ ਮੈਲਾਗਰ ਸਿੰਘ ਨੂੰ ਹੁਕਮ ਦਿੱਤਾ ਕਿ ਇਸ ਝੋਟੇ ਨੂੰ ਸ਼੍ਰੀ ਸਾਹਿਬ ਦੇ ਇੱਕੋ ਹੀ ਵਾਰ ਨਾਲ ਝਟਕਾ ਦਿੱਤਾ ਜਾਵੇ, ਭਾਈ ਮੈਲਾਗਰ ਸਿੰਘ ਨੇ ਇੱਕੋ ਹੀ ਵਾਰ ਨਾਲ ਝੋਟੇ ਦਾ ਸਿਰ ਲਾਹ ਦਿੱਤਾ ਗੁਰੂ ਸਾਹਿਬ ਨੇ ਦਿਓ ਦੀ ਭੁੱਖ-ਨਵਿਰਤ ਕੀਤੀ ਅਤੇ ਹੁਕਮ ਦਿੱਤਾ ਕਿ ਤੂੰ ਸਰਹੰਦ ਚਲਾ ਜਾ ਉਥੇ ਤੇਰੀ ਜਰੂਰਤ ਹੈ । ਤਾਂ ਉਸ ਨੇ ਬਾਬਾ ਬੰਦਾ ਬਹਾਦੁਰ ਨਾਲ ਰਲ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ । ਉਪਰੰਤ ਸੰਗਤਾ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਮਾਲਵੇ ਵਿੱਚ ਕਾਲ ਬਹੁਤੇ ਪੈਦੇਂ ਹਨ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਕਾਲ ਨੂੰ ਦੱਖਣ ਦੇਸ਼ ਵਲ ਲੈ ਜਾਂਵਾਂਗੇ । ਸੋ ਗੁਰੂ ਜੀ ਦੇ ਬਚਨ ਸਾਕਾਰ ਹਨ । ਗੁ. ਸਾਹਿਬ ਹਾਜੀ ਰਤਨ ਅਤੇ ਕਿਲਾ ਮੁਬਾਰਿਕ ਵਿਖੇ ਸੰਗਤਾਂ ਦੀਆਂ ਸ਼ੁਭ ਇਛਾਵਾਂ ਪੂਰੀਆਂ ਹੁੰਦੀਆ ਹਨ ।

ਤਸਵੀਰਾਂ ਲਈਆਂ ਗਈਆਂ :-੧੪ ਮਾਰਚ, ੨੦੧੦.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਕਿਲਾ ਸਾਹਿਬ, ਬਠਿੰਡਾ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਨੇੜੇ ਸਬਜੀ ਮੰਡੀ, ਬਠਿੰਡਾ ਸ਼ਹਿਰ
    ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ :-੦੦੯੧-੧੬੪-੨੨੨੦੨੩੭
     

     
     
    ItihaasakGurudwaras.com