ਗੁਰਦੁਆਰਾ ਸ਼੍ਰੀ ਜੰਡਸਰ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿਚ ਸਥਿਤ ਹੈ | ਭਾਈ ਰੁਪਾ ਅਤੇ ਉਹਨਾਂ ਦਾ ਪੁਤਰ ਸਾਧੂ ਜੀ ਜੀ ਖੇਤਾਂ ਵਿਚ ਫ਼ਸਲ ਵਢਣ ਗਏ ਅਤੇ ਆਪਣੇ ਨਾਲ ਮਸ਼ਕ ਦੇ ਵਿਚ ਪਾਣੀ ਲੈ ਗਏ | ਉਹਨਾਂ ਨੇ ਮਸ਼ਕ ਨੂੰ ਦਰਖਤ ਦੇ ਉਤੇ ਟੰਗ ਦਿੱਤਾ | ਕੂਝ੍ਹ ਦੇਰ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਪਿਆਸ ਲਗੀ ਤਾਂ ਮਸ਼ਕ ਚੁਕ ਕੇ ਪਾਣੀ ਪੀਣ ਲਗੇ | ਉਹਨਾਂ ਨੂੰ ਪਾਣੀ ਬਹੁਤ ਹੀ ਠੰਡਾ ਅਤੇ ਸ਼ੀਤਲ ਮਹਿਸੂਸ ਹੋਇਆ | ਊਹਨਾਂ ਦੇ ਮਨ ਵਿਚ ਖਿਆਲ ਆਇਆ ਕੇ ਜੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਇਹ ਜਲ ਛਕਣ ਫ਼ੇਰ ਅਸੀ ਛਕਾਂਗੇ | ਇਹ ਸੋਚ ਕੇ ਓਹ ਫ਼ੇਰ ਫ਼ਸਲ ਵਢਣ ਲੱਗ ਪਏ | ਹਰਮੀ ਬਹੁਤ ਹੋਣ ਕਰਕੇ ਉਹ ਬੇਹੋਸ਼ ਹੋ ਕੇ ਡਿਗ ਪਏ | ਉਸ ਵਕਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਕੀ ਡਰੋਲੀ ਵਿਚ ਸਨ | ਜਦ ਉਹਨਾਂ ਨੂੰ ਇਸ ਗਲ ਦਾ ਪਤਾ ਲਗਿਆ ਕੇ ਕੋਈ ਸਿਖ ਉਹਨਾਂ ਨੂੰ ਯਾਦ ਕਰ ਰਿਹਾ ਹੈ ਗੁਰੂ ਸਾਹਿਬ ਘੋੜੇ ਤੇ ਸਵਾਰ ਹੋ ਕੇ ੩੦ ਮੀਲ ਦਾ ਸਫ਼ਰ ਕਰਕੇ ਇਥੇ ਪਹੁੰਚੇ | ਇਥੇ ਪਹੁੰਚ ਕੇ ਗੁਰੂ ਸਾਹਿਬ ਨੇ ਪੁਛਿਆ ਵੀ ਸਾਨੂੰ ਪਾਣੀ ਮਿਲ ਸਕਦਾ ਹੈ ਬਹੁਤ ਪਿਆਸ ਲੱਗੀ ਹੈ | ਜਦ ਭਾਈ ਰੂਪਾ ਜੀ ਨੇ ਅਖਾਂ ਖੋਲ ਕੇ ਉਪਰ ਦੇਖਿਆ ਤਾਂ ਗੁਰੂ ਸਾਹਿਬ ਖੜੇ ਸਨ | ਉਹਨਾਂ ਨੇ ਗੁਰੂ ਸਾਹਿਬ ਨੂੰ ਜੱਲ ਛਕਾਇਆ ਅਤੇ ਫ਼ੇਰ ਆਪ ਛਕਿਆ | ਗੁਰੂ ਸਾਹਿਬ ਨੇ ਕਿਹਾ ਕੇ ਹੁਣ ਤੁਸੀਂ ਇਹ ਕੰਮ ਛਡ ਦਿਓ ਅਤੇ ਤਪ ਕਰਿਆ ਕਰੋ | ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੀ ਕਿਰਪਾਨ ਦਿੱਤੀ ਅਤੇ ਸਿਖੀ ਪ੍ਰਚਾਰ ਕਰਨ ਲਈ ਕਿਹਾ | ਭਾਈ ਸਾਧੂ ਜੀ ਨੇ ਗੁਰੂ ਸਾਹਿਬ ਨੂੰ ਦਸਿਆ ਕੇ ਪਿੰਡ ਵਾਲੇ ਉਹਨਾਂ ਤੋਂ ਈਰਖਾ ਕਰਦੇ ਹਨ | ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕੇ ਇਹ ਜਗਹ ਛੱਡ ਦਿਓ ਅਤੇ ਇਕ ਨਵੀਂ ਥਾਂ ਦਸੀ ਅਤੇ ਉਥੇ ਜਾ ਕੇ ਵਸਣ ਲਈ ਕਿਹਾ | ਗੁਰੂ ਸਾਹਿਬ ਨੇ ਆਪ ਉਸ ਸਥਾਨ ਦੀ ਮੋੜੀ ਗਡੀ ਅਤੇ ਪਿੰਡ ਭਾਈ ਰੁਪਾ ਦਾ ਨਾਮ ਦਿੱਤਾ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਜੰਡਸਰ ਸਾਹਿਬ, ਗੁਮਤੀ ਕਲਾਂ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ :-
ਪਿੰਡ :- ਗੁਮਤੀ ਕਲਾਂ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ :- |
|
|
|
|
|
|