ਗੁਰਦੁਆਰਾ ਸ਼੍ਰੀ ਗੁਰੂਸਰ ਪਾਤਸ਼ਾਹੀ ਦਸਵੀਂ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਗੁਰੂਸਰ ਵਿਚ ਸਥਿਤ ਹੈ | ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਾਲਵੇ ਦੀ ਸੰਗਤ ਨੂੰ ਤਾਰਦੇ ਹੋਏ ਪਿੰਡ ਦੀਨੇ ਤੋਂ ਕੁਝ ਸਿੰਘਾਂ ਨਾਲ ਜਾਂਦਿਆਂ ਦੇ ਰਸਤੇ ਵਿਚ ਇਕ ਪਿੰਡ ਆਇਆ | ਜੱਦ ਗੁਰੂ ਸਾਹਿਬ ਨੇ ਨਾਲ ਪੁਛਿਆ ਤਾਂ ਲੋਕਾਂ ਨੇ ਦਸਿਆ ਕਿ ਇਸਦਾ ਨਾਮ ਰੁਖਾਲਾ ਹੈ | ਗੁਰੂ ਸਾਹਿਬ ਨੇ ਫ਼ਰਮਾਇਆ ਅੱਗੇ ਤੋਂ ਇਸ ਨੂੰ ਰੁਖਵਾਲਾ ਨਾ ਆਖਣਾ, ਇਸ ਦਾ ਨਾਮ ਰਖਵਾਲਾ ਹੈ | ਗੁਰੂ ਸਾਹਿਬ ਨੇ ਇਥੇ ਪਿੰਡ ਦੇ ਬਾਹਰ ਡੇਰਾ ਕੀਤਾ | ਪਿੰਡ ਵਾਲਿਆਂ ਨੇ ਘੋੜਿਆਂ ਵਾਸਤੇ ਘਾਹ ਦਾਣਾ ਅਤੇ ਅਤੇ ਸਿੰਘਾਂ ਵਾਸਤੇ ਰਸਦ ਇੱਖਠਾ ਕਰਕੇ ਲੈ ਆਏ | ਇਥੇ ਹੀ ਜਲਾਲ ਪਿੰਡ ਦੇ ਪੰਚਾ ਨੇ ਦੋ ਘੋੜੇ ਦੁੱਧ ਅਤੇ ਕੁਛ ਗੁੜ ਗੁਰੂ ਸਾਹਿਬ ਦੀ ਸੇਵਾ ਵਿਚ ਭੇਂਟ ਕੀਤਾ | ਉਹਨਾਂ ਨੇ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਨੂੰ ਇਕ ਸੁੰਦਰ ਅਤੇ ਤੇਜ ਬ੍ਰਛੀ ਵੀ ਭੇਂਟ ਕਿਤੀ, ਜਿਸ ਨੂੰ ਪ੍ਰਵਾਨ ਕਰਕੇ ਗੁਰੂ ਸਾਹਿਬ ਬਰੇ ਖੁਸ਼ ਹੋਏ | ਜਲਾਲ ਵਾਲਿਆਂ ਦੀ ਬੇਨਤੀ ਕਿਤੀ ਕੇ ਇਕ ਨੇੜੇ ਦਾ ਪਿੰਡ ਉਹਨਾਂ ਨਾਲ ਵੈਰ ਰਖਦੇ ਹਨ ਅਤੇ ਕਦੇ ਕਦੇ ਲੜਾਈ ਕਰਨ ਆ ਜਾਂਦੇ ਹਨ | ਤੁਸੀਂ ਕਿਰਪਾ ਕਰਕੇ ਐਸੇ ਬਚਨ ਕਰੋ ਜਿਸ ਨਾਲ ਸਾਡੀ ਜਿੱਤ ਹੋਇਆ ਕਰੇ | ਗੁਰੂ ਸਾਹਿਬ ਨੇ ਕਿਹਾ ਜੱਦ ਤਕ ਤੁਸੀਂ ਗੁਰੂ ਘਰ ਨੂੰ ਮੰਨਦੇ ਰਹੋਗੇ, ਤਦ ਤਕ ਤੁਹਾਡੀ ਸੱਦਾ ਜਿਤ ਹੁੰਦੀ ਰਹੇਗੀ | ਇਹ ਵਰ ਸੁਣ ਕੇ ਜਲਾਲ ਦੇ ਲੋਕ ਬੜੇ ਪ੍ਰਸੰਨ ਹੋਏ | ਗੁਰੂ ਸਾਹਿਬ ਦੇ ਬਚਨ ਸਚ ਹੁੰਦੇ ਆਏ | ਜਦ ਵੀ ਕੋਈ ਉਹਨਾਂ ਤੇ ਚੜ ਕੇ ਆਉਂਦਾ ਰਿਹਾ, ਹਾਰ ਹੀ ਖਾ ਕੇ ਜਾਂਦਾ ਰਿਹਾ | ਕੁੱਝ ਚਿਰ ਮਗਰੋਂ ਸਿੰਘਾ ਦਾ ਇਕ ਦੱਲ ਜਲਾਲ ਪਿੰਡ ਆ ਠਹਿਰਿਆ | ਜਲਾਲ ਪਿੰਡ ਦੇ ਲੋਕਾਂ ਨੇ ਰਾਤ ਸਮੇਂ ਪੰਜ ਘੋੜੇ ਚੁਰਾ ਲਏ ਅਤੇ ਦੋ ਸਿੰਘਾ ਨੂੰ ਵੀ ਮਾਰਿਆ | ਸਵੇਰੇ ਜੱਦ ਸਿੰਘਾ ਨੂੰ ਪਤਾ ਲੱਗਿਆ ਤਾਂ ਜਥੇ ਨੇ ਇਕਠਾ ਹੋ ਕੇ ਪੀੰਡ ਨੂੰ ਲੁੱਟ ਲਿਆ ਅਤੇ ਪਿੰਡ ਵਾਲਿਆ ਨੂੰ ਚੰਗੀ ਤਰਾਂ ਡਾਂਟ ਲਾਈ | ਲੋਕਾਂ ਨੇ ਫ਼ਿਰ ਗੁਰੂ ਸਾਹਿਬ ਦੇ ਬਚਨਾਂ ਨੂੰ ਯਾਦ ਕਰਕੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਸਿੰਘਾ ਤੋਂ ਮਾਫ਼ੀ ਮੰਗੀ ਅਤੇ ਅੱਗੇ ਤੋਂ ਖਾਲਸੇ ਦੀ ਸ਼ਰਣ ਵਿਚ ਰਹਿਣ ਦਾ ਭਰੋਸਾ ਦਿੱਤਾ | ਸਿੰਘਾ ਨੇ ਖੁਸ਼ ਹੋ ਕੇ ਪਿੰਡ ਵਾਲਿਆ ਨੂੰ ਉਥੇ ਵਸਾ ਦਿੱਤਾ ਜਿਥੇ ਗੁਰੂ ਸਾਹਿਬ ਨੇ ਡੇਰਾ ਕੀਤਾ ਸੀ ਅਤ ਇਸ ਪਿੰਡ ਦਾ ਨਾਮ ਗੁਰੂਸਰ ਰਖਿਆ | ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਜੰਡ ਦਾ ਰੁਖ ਸ਼ੁਭਾਇਮਾਨ ਹੈ ਜਿਸ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਗੁਰੂਸਰ ਪਾਤਸ਼ਾਹੀ ਦਸਵੀਂ ਸਾਹਿਬ, ਗੁਰੂਸਰ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਪਿੰਡ :- ਗੁਰੂਸਰ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|