ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਸ਼ਹਿਰ ਤਲਵੰਡੀ ਸਾਬੋ ਵਿਚ ਸਥਿਤ ਹੈ | ਇਹ ਸਿਖ ਧਰਮ ਦੇ ੫ ਤਖਤਾਂ ਵਿਚੋ ਚੋਥਾ ਤਖਤ ਹੈ | ੧੭੦੫ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਛਡਣ ਤੋਂ ਬਾਅਦ ਚਮਕੋਰ ਸਾਹਿਬ, ਮਾਛੀਵਾੜਾ, ਦੀਨਾ ਕਾੰਗੜ, ਮੁਕਤਸਰ ਸਾਹਿਬ, ਅਤੇ ਲਖੀ ਜੰਗਲ ਤੋਂ ਹੁੱਦੇ ਹੋਏ ਇਥੇ ਪੰਹੁਚੇ | ਇਥੇ ਸੰਘਣੇ ਕਰੀਰ ਦੇ ਦਰਖਤਾਂ ਦੇ ਵਿਚ ਇਕ ਉਚੇ ਸਥਾਨ ਤੇ ਗੁਰੂ ਸਾਹਿਬ ਨੇ ਕਮਰਕਸਾ ਖੋਲ ਕੇ ਦਮ ਲਿਆ, ਜਿਸ ਕਰਕੇ ਇਸ ਸਥਾਨ ਦਾ ਨਾਮ ਦਮਦਮਾ ਸਾਹਿਬ ਪੈ ਗਿਆ | ਗੁਰੂ ਸਾਹਿਬ ਇਥੇ ਤਕਰੀਬਨ ੧ ਸਾਲ ੪ ਮਹੀਨੇ ਰੁਕੇ | ਇਥੇ ਗੁਰੂ ਸਾਹਿਬ ਨੇ ਸਿਘਾਂ ਸਿਖੀ ਵਿਚ ਵਿਸ਼ਵਾਸ਼ ਪਰਖਿਆ | ਇਸ ਇਲਾਕੇ ਦੇ ਚੌਧਰੀ ਭਾਈ ਡੱਲਾ ਜੀ ਨੂੰ ਅਮ੍ਰਿਤ ਛਕਾ ਕੇ ਭਾਈ ਡੱਲ ਸਿੰਘ ਬਣਾਇਆ | ਇਥੇ ਹੀ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਕੋਲੋਂ ਸ਼੍ਰੀ ਗੁਰੂ ਗਰੰਥ ਸਹਿਬ ਦੀ ਸਰੂਪ ਦੀ ਰਚਨਾ ਆਪ ਕਰਵਾਈ | ਬਾਅਦ ਵਿਚ ਬਾਬਾ ਦੀਪ ਸਿੰਘ ਜੀ ਨੇ ਗੁਰੂ ਗਰੰਥ ਸਾਹਿਬ ਦੇ ਸਰੂਪ ਦੇ ਚਾਰ ਹੋਰ ਸਰੂਪ ਬਣਾਏ ਅਤੇ ਬਕੀ ਦੇ ਚਾਰੋਂ ਤਖਤ ਸਾਹਿਬ ਭੇਜੇ | ਖਾਲਸਾ ਪੰਥ ਦੀ ਸਾਜਨਾ ਵਾਲੇ ਦਿਨ ਇਥੇ ਗੁਰੂ ਸਾਹਿਬ ਨੇ ਸਵਾ ਲਖ ਲੋਕਾਂ ਅਮ੍ਰਿਤ ਛਕਾ ਕੇ ਸਿੰਘ ਸਜਾਇਆ |

  • ਗੁਰਦੁਆਰਾ ਸ਼੍ਰੀ ਦਮਦਮਾਂ ਸਾਹਿਬ, ਤਲਵੰਡੀ ਸਾਬੋ
  • ਗੁਰਦੁਆਰਾ ਸ਼੍ਰੀ ਪਾਤਸ਼ਾਹੀ ਪਹਿਲੀ ਸਾਹਿਬ, ਤਲਵੰਡੀ ਸਾਬੋ
  • ਗੁਰਦੁਆਰਾ ਸ਼੍ਰੀ ਗੁਰੂਸਰ ਸਰੋਵਰ ਸਾਹਿਬ , ਤਲਵੰਡੀ ਸਾਬੋ
  • ਗੁਰਦੁਆਰਾ ਸ਼੍ਰੀ ਲਿਖਣਸਰ ਸਾਹਿਬ, ਤਲਵੰਡੀ ਸਾਬੋ
  • ਗੁਰਦੁਆਰਾ ਸ਼੍ਰੀ ਭਾਈ ਬੀਰ ਸਿੰਘ ਜੀ ਭਾਈ ਧੀਰ ਸਿੰਘ ਜੀ ਸਾਹਿਬ, ਤਲਵੰਡੀ ਸਾਬੋ
  • ਗੁਰਦੁਆਰਾ ਸ਼੍ਰੀ ਜੰਡਸਰ ਸਾਹਿਬ, ਤਲਵੰਡੀ ਸਾਬੋ
  • ਗੁਰਦੁਆਰਾ ਸ਼੍ਰੀ ਮਹਲਸਰ ਸਾਹਿਬ, ਤਲਵੰਡੀ ਸਾਬੋ
  • ਗੁਰਦੁਆਰਾ ਸ਼੍ਰੀ ਬਾਬਾ ਦੀਪ ਸਿੰਘ ਜੀ ਸ਼ਹੀਦ ਭੋਰਾ ਸਾਹਿਬ, ਤਲਵੰਡੀ ਸਾਬੋ


  •  
    ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
     
     
      ਵਧੇਰੇ ਜਾਣਕਾਰੀ :-
    ਗੁਰਦੁਆਰਾ ਸ਼੍ਰੀ ਦਮਦਮਾਂ ਸਾਹਿਬ, ਤਲਵੰਡੀ ਸਾਬੋ

    ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
  • ਬਾਬਾ ਦੀਪ ਸਿੰਘ ਜੀ ਸ਼ਹੀਦ

  • ਪਤਾ :-
    ਤਲਵੰਡੀ ਸਾਬੋ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ :-0091-1655-220236, 208136
     

     
     
    ItihaasakGurudwaras.com