ਗੁਰਦੁਆਰਾ ਸ਼੍ਰੀ ਛੋਟਾ ਗੁਰੂਸਰ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਰਾਜ ਵਿਚ ਸਥਿਤ ਹੈ | ਇਹ ਸਥਾਨ ਪਿੰਡ ਮਹਿਰਾਜ ਤੋਂ ਬਾਹਰ ਬਾਹਰ ਗੁਰਦਵਾਰਾ ਸ਼੍ਰੀ ਗੁਰੁਸਰ ਸਾਹਿਬ ਮਹਿਰਾਜ ਜਿਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੁਗਲਾਂ ਨਾਲ ਘੋੜਿਆਂ ਲਈ ਜੰਗ ਹੋਈ ਸੀ ਉਸਦੇ ਨਜਦੀਕ ਹੈ | ਇਕ ਵਾਰ ਕਾਬਲ ਅਤੇ ਪੇਸ਼ਾਵਰ ਤੋ ਚਲ ਕੇ ਭਾਈ ਬਖਤ ਮੱਲ, ਭਾਈ ਤਾਰਾ ਚੰਦ ਭਾਈ ਦਿਆਲ ਚੰਦ ਅਤੇ ਹੋਰ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਚਲ ਪਏ | ਸੁਦਾਗਰ ਕਰੋੜੀ ਮਲ ਗੁਰੂ ਸਾਹਿਬ ਲਈ ਤੈਰਾਕੀ ਘੋੜਿਆਂ ਦੀ ਨਸਲ ਦੋ ਘੋੜੇ ਲੈ ਕੇ ਆਏ | ਜਦੋਂ ਸੰਗਤ ਲਾਹੋਰ ਪੰਹੁਚੀ ਤਾਂ ਸੁਬੇ ਕਾਸਮ ਬੇਗ ਨੇ ਦੋਵੇਂ ਘੋੜੇ ਜਬਰਦਸਤੀ ਸ਼ਾਹੀ ਕਿਲੇ ਵਿਚ ਬੰਨ ਲਏ | ਧੱਕੇ ਨਾਲ ਕਰੋੜੀ ਮੱਲ ਨੂੰ ਦੋ ਲਖ ਦੀ ਹੁੰਡੀ ਅਤੇ ਪੰਜ ਹਜਾਰ ਦੀ ਲਿਖਤ ਦੇ ਕੇ ਤੋਰ ਦਿਤਾ | ਉਦਾਸ ਸੰਗਤਾਂ ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ ਸੁਧਾਰ ਵਾਲੇ ਸਥਾਨ ਤੇ ਪਹੁੰਚੀਆਂ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜੂਰੀ ਵਿਚ ਭੇਟਾਂ ਰਖਕੇ ਖੁਸ਼ੀਆਂ ਪ੍ਰਾਪਤ ਕਿਤੀਆਂ | ਕਰੋੜੀ ਮਲ ਨੇ ਹੁੰਡੀਆਂ ਅਤੇ ਪੈਸਿਆਂ ਦੀ ਲਿਖਤ ਗੁਰੂ ਸਾਹਿਬ ਦੇ ਅਗੇ ਰਖ ਦਿਤੀ ਅਤੇ ਘੋੜਿਆਂ ਦੇ ਖੋਹ ਲੈਣ ਦੀ ਸਾਰੀ ਵਿਥਿਆ ਸੁਣਾਈ | ਗੁਰੂ ਸਾਹਿਬ ਨੇ ਧੀਰਜ ਦਿਤਾ ਅਤੇ ਫ਼ੁਰ ਮਾਇਆ ਸਿਖਾ ਤੇਰੀ ਭੇਟਾ ਪਰਵਾਨ ਹੈ | ਗੁਰ ਨਮਿਤ ਘੋੜੇ ਗੁਰੂ ਘਰ ਹੀ ਆਉਣਗੇ | ਇਕ ਦਿਨ ਸੰਗਤ ਵਿਚ ਗੁਰੂ ਸਾਹਿਬ ਨੇ ਬਚਨ ਕੀਤਾ ਕੋਈ ਐਸਾ ਸਿਖ ਹੈ ਜੋ ਲਾਹੋਰੋਂ ਸ਼ਾਹੀ ਕਿਲੇ (ਤਬੇਲੇ ) ਚੋਂ ਘੋੜੇ ਲਿਆਵੇਗਾ | ਰਾਜਾ ਪ੍ਰਤਾਪ ਸਿੰਘ ਨੇ ਅਰਜ ਕਿਤੀ ਕਿ ਇਹ ਕੰਮ ਭਾਈ ਬਿਧੀ ਚੰਦ ਜੀ ਹੀ ਕਰ ਸਕਦੇ ਹਨ | ਗੁਰੂ ਸਾਹਿਬ ਤੋਂ ਥਾਪੜਾ ਲੈਕੇ ਭਾਈ ਬਿਧੀ ਚੰਦ ਜੀ ਲਾਹੋਰ ਵਲ ਚਲ ਪਏ ਅਗੋਂ ਨਿਕਲਣ ਵਾਲੇ ਨਤੀਜੇ ਨੂੰ ਜਾਣ ਦੇ ਹੋਏ ਗੁਰੂ ਸਾਹਿਬ ਜੰਗ ਦੀ ਤਿਆਰੀ ਵਿਚ ਦੀਨਾ ਕਾਂਗੜ ਵਲ ਚਲ ਪਏ |ਭਾਈ ਬਿਧੀ ਚੰਦ ਜੀ ਪਹਿਲਾ ਘੋੜਾ ਘਾਹੀਆ ਬਣਕੇ ਅਤੇ ਦੁਸਰਾ ਘੋੜਾ ਪੰਡਿਤ ਬਣਕੇ ਲਾਹੋਰ ਦੇ ਕਿਲੇ ਵਿਚੋਂ ਲੈ ਆਏ | ਭਾਈ ਬਿਧੀ ਚੰਦ ਜੀ ਨੇ ਮੁਗਲਾਂ ਨੂੰ ਦਸਿਆ ਕੇ ਇਹ ਪਹਿਲਾ ਘੋੜਾ ਵੀ ਮੈਂ ਹੀ ਲੈਕੇ ਗਿਆ ਸੀ ਅਤੇ ਦੁਸਰਾ ਵੀ ਮੈਂ ਹੀ ਲੈਕੇ ਚਲਿਆ ਹਾਂ ਇਹ ਦੋਨੋ ਘੋੜੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਨ ਤੇ ਮੈਂ ਓਹਨਾਂ ਕੋਲ ਲੈਕੇ ਚਲਿਆ ਹਾਂ | ਭਾਈ ਬਿਧੀ ਚੰਦ ਜੀ ਨੇ ਗੁਰੂ ਸਾਹਿਬ ਨੂੰ ਆ ਕੇ ਸਾਰੀ ਕਹਾਣੀ ਦਸੀ ਅਤੇ ਨਾਲ ਹੀ ਕਿਹਾ ਕੇ ਮੁਗਲ ਫ਼ੋਝ ਉਹਨਾਂ ਦੇ ਪਿਛੇ ਆ ਰਹੀ ਹੈ ਤੇ ਹੁਣ ਜੰਗ ਹੋਉਗੀ | ਕਾਂਗੜ ਤੋਂ ਚਲਕੇ ਗੁਰੂ ਸਾਹਿਬ ਇਥੇ ਪਿੰਡ ਭੁੰਡੜ ਪਹੁੰਚੇ ਅਤੇ ਬਾਬਾ ਪੀਰ ਜੀ ਨੂੰ ਮਿਲੇ | ਗੁਰੂ ਸਾਹਿਬ ਨੇ ਉਹਨਾਂ ਨਾਲ ਹਾਲਾਤਾਂ ਦੀ ਜਾਣਕਾਰੀ ਸਾਂਝੀ ਕੀਤੀ | ਬਾਬਾ ਪੀਰ ਜੀ ਨੇ ਦਸਿਆ ਕੇ ਪਿੰਡ ਨਥਾਣਾ ਦੇ ਨੇੜੇ ਪਾਣੀ ਦੀ ਢਾਬ ਅਤੇ ਸੰਗਣਾ ਜੰਗਲ ਹੈ | ਉਥੇ ਗੁਰੂ ਸਾਹਿਬ ਰਾਤ ਰੁਕੇ ਅਤੇ ਅਗਲੇ ਦਿਨ ਢਾਬ ਵਿਚ ਇਸ਼ਨਾਨ ਕਰਕੇ ਸਤਿਨਾਮ ਦਾ ਜਾਪ ਕਰਕੇ ਅਗੇ ਡਾਬ ਵਲ ਕੂਚ ਕੀਤੀ | ਗੁਰੂ ਸਾਹਿਬ ਨੇ ਆਪਣਾ ਤੰਬੂ ਗੁਰਦਵਾਰਾ ਸ਼੍ਰੀ ਪਾਤਸ਼ਾਹੀ ਛੇਵੀਂ ਵਾਲੇ ਸਥਾਨ ਤੇ ਕੀਤਾ | ਅਤੇ ਗੁਰਦੁਆਰਾ ਸ਼੍ਰੀ ਗੁਰੁਸਰ ਸਾਹਿਬ ਵਾਲੇ ਸਥਾਨ ੩੫੦੦ ਜੀ ਮੁਗਲ ਫ਼ੋਜ ਨਾਲ ੪੦੦ ਸਿਖਾਂ ਨੇ ਤੇ ਭਾਰੀ ਜੰਗ ਲੜੀ | ਭਾਈ ਜੇਠਾ ਜੀ ਇਸ ਜੰਗ ਵਿਚ ਸ਼ਹੀਦ ਹੋ ਗਏ | ਗੁਰੂ ਸਹਿਬ ਨੇ ਇਕ ਖੂਹ ਪੁਟਵਾ ਕੇ ਮੁਗਲ ਫ਼ੋਜ ਨੂੰ ਉਥੇ ਦਫ਼ਨ ਕੀਤਾ ਅਤੇ ਇਸ ਸਥਾਨ ਤੇ ਸਿਖ ਫ਼ੋਜ ਦਾ ਅੰਤਿਮ ਸੰਸਕਾਰ ਕੀਤਾ |
|
|
|
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਛੋਟਾ ਗੁਰੂਸਰ ਸਾਹਿਬ, ਮਹਿਰਾਜ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ :-
ਪਿੰਡ :- ਮਹਿਰਾਜ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|