ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਬੱਗਸਰ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਜਸੀ ਬੱਗਸਰ ਸਾਹਿਬ ਵਿਚ ਸਥਿਤ ਹੈ | ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੀ ਜੰਗ ਤੋਂ ਬਾਅਦ ਗਿਦੜਬਾਹਾ, ਜੰਗੀਰਾਣਾ ਅਤੇ ਗੁਰੂ ਕੋਟ ਹੁੰਦੇ ਹੋਏ ਆਏ | ਇਥੇ ਗੁਰੂ ਸਾਹਿਬ ਆਪਣੇ ਨੀਲੇ ਘੋੜੇ ਤੇ ਸਵਾਰ ਪਹੁੰਚੇ ਅਤੇ ਗੁਰੂ ਸਾਹਿਬ ਘੋੜੇ ਸਮੇਤ ਤਲਾ ਵਿਚ ਵੜ ਗਏ | ਗੁਰੂ ਸਾਹਿਬ ਦੇ ਜਿੰਨੇ ਵਸਤਰ ਭਿਜੇ ਸਨ ਅਤੇ ਜਿੰਨਾ ਘੋੜਾ ਭਿਜਿਆ ਸੀ ਉਹ ਸਾਰੇ ਬੱਗੇ ਹੋ ਗਏ | ਇਹ ਦੇਖ ਕੇ ਸੰਗਤ ਬਹੁਤ ਹੈਰਾਨ ਹੋਈ | ਇਥੇ ਇਕ ਸਾਧੂ ਰਾਮਾਨੰਦ ਰਹਿੰਦਾ ਸੀ ਉਸਨੇ ਵੀ ਆਕੇ ਗੁਰੂ ਸਾਹਿਬ ਦੇ ਚਰਣੀ ਪੈ ਗਿਆ | ਗੁਰੂ ਸਾਹਿਬ ਨੇ ਦਸਿਆ ਕੇ ਇਸ ਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਚਰਣ ਪਾਏ ਹੋਏ ਹਨ | ਗੁਰੂ ਸਾਹਿਬ ਇਥੇ ਦਸ ਦਿਨ ਰਹੇ | ਅਤੇ ਸਾਧੂ ਨੂੰ ਇਥੇ ਹੀ ਡੇਰਾ ਰਖਣ ਲਈ ਕਿਹਾ | ਗੁਰੂ ਸਾਹਿਬ ਨੇ ਇਹ ਵੀ ਵਰ ਦਿੱਤਾ ਕਿ ਜਿਹੜਾ ਸ਼ਰਧਾਲੂ ਇਥੇ ਇਸ਼ਨਾਨ ਅਤੇ ਸੰਗਤ ਕਰੂਗਾ ਉਸਦਾ ਮਨ ਨਿਰਮਲ ਹੋ ਕੇ ਮੁਕਤ ਹੋ ਜਾਊਗਾ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬੱਗਸਰ ਸਾਹਿਬ, ਜਸੀ ਬੱਗਸਰ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ


  • ਪਤਾ :-
    ਪਿੰਡ :- ਜਸੀ ਬੱਗਸਰ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com