ਗੁਰਦੁਆਰਾ ਸ਼੍ਰੀ ਭਾਈ ਬੀਰ ਸਿੰਘ ਜੀ ਭਾਈ ਧੀਰ ਸਿੰਘ ਜੀ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਕਸਬੇ ਤਲਵੰਡੀ ਸਾਬੋ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਰਹਿ ਰਹੇ ਸਨ ਤਾਂ ਭਾਈ ਡੱਲ ਸਿੰਘ ਜੀ ਗੁਰੂ ਸਾਹਿਬ ਨੂੰ ਹਮੇਸ਼ਾ ਕਹਿੰਦੇ ਸਨ ਕੇ ਗੁਰੂ ਸਾਹਿਬ ਜੇ ਮੇਰੇ ਸਿਪਾਹੀ ਤੁਹਾਡੇ ਨਾਲ ਹੂੰਦੇ ਤਾਂ ਤੁਹਾਨੂੰ ਅਨੰਦਪੁਰ ਸਾਹਿਬ ਛਡਣ ਦੀ ਲੋੜ ਨਹੀਂ ਪੈਣੀ ਸੀ | ਜਦੋਂ ਲਾਹੋਰ ਦੇ ਭਾਈ ਉਦੈ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਬੰਦੂਕ ਭੇਂਟ ਵਿਚ ਦਿੱਤੀ, ਤਾਂ ਗੁਰੂ ਸਾਹਿਬ ਨੇ ਭਾਈ ਡੱਲ਼ ਸਿੰਘ ਜੀ ਨੂੰ ਕਿਹਾ ਵੀ ਸਾਨੂੰ ਨਿਸ਼ਾਨਾ ਪਰਖਣ ਲਈ ਆਪਣਾ ਕੋਈ ਸਿਪਾਹੀ ਸਾਹਮਣੇ ਖੜਾ ਕਰੋ | ਭਾਈ ਡੱਲ ਸਿੰਘ ਜੀ ਨੇ ਇਹ ਕਹਿਕੇ ਮਨਾ ਕਰ ਦਿੱਤਾ ਕੇ ਮੇਰੇ ਬੰਦੇ ਨਿਸ਼ਾਨਾ ਪ੍ਰਖਣ ਲਈ ਨਹੀਂ ਹਨ | ਭਾਈ ਬੀਰ ਸਿੰਘ ਜੀ ਭਾਈ ਧੀਰ ਸਿੰਘ ਜੀ ਗੁਰੂ ਸਹਿਬ ਦੇ ਸਾਹਮਣੇ ਖੜੇ ਹੋ ਗਏ ਅਤੇ ਕਹਿਣ ਲਗੇ ਗੁਰੂ ਸਾਹਿਬ ਤੁਸੀਂ ਸਾਡੇ ਤੇ ਨਿਸ਼ਾਨਾ ਪਰਖੋ, ਇਹ ਦੇਖਕੇ ਭਾਈ ਡੱਲ ਸਿੰਘ ਬਹੁਤ ਸ਼ਰਮਿੰਦਾ ਹੋਏ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:-
ਗੁਰਦੁਆਰਾ ਸ਼੍ਰੀ ਭਾਈ ਬੀਰ ਸਿੰਘ ਜੀ ਭਾਈ ਧੀਰ ਸਿੰਘ ਜੀ ਸਾਹਿਬ, ਤਲਵੰਡੀ ਸਾਬੋ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਤਲਵੰਡੀ ਸਾਬੋ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|