ਗੁਰਦੁਆਰਾ ਸ਼੍ਰੀ ਸੋਹੀਆਣਾ ਸਾਹਿਬ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੋਹੀਆਣਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਹੰਡਿਆਏ ਤੋਂ ਧੋਲੇ ਹੁੰਦੇ ਹੋਏ ਆਏ | ਜਦ ਗੁਰੂ ਸਾਹਿਬ ਧੋਲੇ ਨੇੜੇ ਪੰਹੁਚੇ ਤਾਂ ਘੋੜੇ ਨੇ ਅੱਗੇ ਜਾਣ ਤੋਂ ਅੜੀ ਕਿਤੀ | ਗੁਰੂ ਸਾਹਿਬ ਨੇ ਘੋੜੇ ਦੀ ਲਗਾਮ ਛਡ ਦਿੱਤੀ | ਘੋੜਾ ਸੋਹੀਵਾਲ ਵੱਲ ਚੱਲ ਪਿਆ | ਗੁਰੂ ਸਾਹਿਬ ਨੇ ਇਥੇ ਪਿੰਡ ਦੇ ਬਾਹਰ ਛੱਪੜ ਨੇੜੇ ਰੁਕੇ | ਇਸ ਪਿੰਡ ਦੀ ਮੋੜੀ ਸੋਹੀ ਗੋਤ ਦੇ ਚੋਧਰੀ ਨੇ ਰਖੀ ਸੀ | ਗੁਰੂ ਸਾਹਿਬ ਨੇ ਘੋੜਾ ਕਰੀਰ ਦੇ ਦਰਖਤ ਨਾਲ ਬਨਿੰਆ ਉਸਦੇ ਪਿਛੇ ਜੰਡ ਦਾ ਦਰਖਤ ਸੀ| ਉਹ ਦਰਖਤ ਅਜੇ ਵੀ ਸੰਭਾਲ ਕਿ ਰਖਿਆ ਹੋਇਆ ਹੈ | ਪਿੰਡ ਵਾਲਿਆਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕਿਤੀ | ਗੁਰੂ ਸਾਹਿਬ ਨੇ ਇਥੇ ਦੁਪਿਹਰ ਕਟੀ ਤੇ ਲੋਕਾਂ ਨੂੰ ਪਿੰਡ ਦੇ ਨਾਮ ਬਾਰੇ ਪੁਛਿਆ | ਲੋਕਾਂ ਨੇ ਦਸਿਆ ਕਿ ਇਸਨੂੰ ਸੋਹੀਵਾਲ ਅਤੇ ਮੋਹੀਵਾਲ ਕਹਿੰਦੇ ਹਨ | ਗੁਰੂ ਸਾਹਿਬ ਨੇ ਬਚਨ ਕਿਤੇ
" ਨਾ ਸੋਹੀ ਨ ਮੋਹੀ, ਏਹ ਹੋਸੀ ਥੇਹੀ ਥੇਹੀ, ਇਥੇ ਹੋਸੀ ਮਿਰਗਾਂ ਦੀ ਠੇਹੀ "
ਸਮਾਂ ਪਾਕੇ ਅਹਮਦਸ਼ਾਹ ਅਬਦਾਲੀ ਦੇ ਹਮਲਿਆਂ ਵੇਲੇ ਇਹ ਪਿੰਡ ਉਜੜ ਗਿਆ | ਥੇਹ ਦੀ ਨਿਸ਼ਾਨੀ ਅਜੇ ਵੀ ਹੈ | ਇਸ ਥੇਹ ਦੇ ਨੇੜੇ ਹੀ ਉਤਰ ਵਲ ਸਿਖ ਰਾਜ ਸਮੇਂ ਮਹਾਰਾਜਾ ਹੀਰਾ ਸਿੰਘ ਦੀ ਰਾਣੀ ਨੇ ਚੰਦ ਕੋਰ ਨੇ ਪਿੰਡ ਖੁਡੀ ਖੁਰਦ ਵਸਾਇਆ
ਤਸਵੀਰਾਂ ਲਈਆਂ ਗਈਆਂ :- ੨੬ ਨਵੰਬਰ, ੨੦੧੦. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸੋਹੀਆਣਾ ਸਾਹਿਬ ਪਾਤਸ਼ਾਹੀ ਨੋਵੀਂ ਸਾਹਿਬ, , ਸੋਹੀਆਣਾ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਤੇਗ ਬਹਾਦਰ ਜੀ
ਪਤਾ :-
ਪਿੰਡ :- ਸੋਹੀਆਣਾ
ਜ਼ਿਲ੍ਹਾ :- ਬਰਨਾਲਾ
ਰਾਜ :- ਪੰਜਾਬ
ਫ਼ੋਨ ਨੰਬਰ:- |
|
|
|
|
|
|