ਗੁਰਦੁਆਰਾ ਸ਼੍ਰੀ ਸਪਨੀਸਰ ਪਾਤਸ਼ਾਹੀ ਦਸਵੀਂ ਜ਼ਿਲ੍ਹਾ ਬਰਨਾਲਾ ਦੇ ਭਦੋੜ ਸ਼ਹਿਰ ਵਿਚ ਸਥਿਤ ਹੈ | ਬਹੁਤ ਸਮਾਂ ਪਹਿਲਾਂ ਰਾਜਾ ਭਦਰਸੈਨ ਨੇ ਇਸ ਭਦੋੜ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ | ਤਕਰੀਬਨ ੧੮੦੦ ਸਾਲ ਪਹਿਲਾਂ ਸਤਿਲੁਜ ਦਰਿਆ ਦਖਣ ਵਲ ਇਥੋਂ ਨੇੜੇ ਦੀ ਵਗਦਾ ਬਠਿੰਡੇ ਕਿਲੇ ਨੇੜੇ ਦੀ ਲੰਗਦਾ ਸੀ | ਅਜ ਉਹ ਦਰਿਆ ੬੦ ਮੀਲ ਦੁਰ ਦੀ ਲੰਗਦਾ ਹੈ | ਰਾਜਾ ਨੇ ਦਰਿਆ ਦੇ ਕਿਨਾਰੇ ਨਹਾਉਣ ਲਈ ਇਸ਼ਨਾਨਖਾਨਾ ਬਣਾਇਆ ਸੀ | ਸੁਰਜ ਕਲਾ, ਰਾਜਕੁਮਾਰੀ ਅਪਣੀ ਸਹੇਲਿਆਂ ਨਾਲ ਨਹਾਉਣ ਲਈ ਦਰਿਆ ਕਿਨਾਰੇ ਪਹੁੰਚੀ, ਪਰ ਅੱਗੇ ਦੇਖਿਆ ਕਿ ਇਕ ਸਾਧੂ ਬਿਸ਼ਨ ਦਾਸ ਨਹਾ ਰਿਹਾ ਸੀ | ਰਾਜਕੁਮਾਰੀ ਨੇ ਜਦ ਇਹ ਦੇਖਿਆ ਤਾਂ ਸਾਧੂ ਤੋਂ ਪੁਛਿਆ ਕਿ ਉਹ ਰਾਜਕੁਮਾਰੀ ਦੀ ਜਗਹ ਤੇ ਕਿਉਂ ਨਹਾ ਰਿਹਾ ਹੈ | ਇਹ ਜ਼ਨਾਨਾ ਇਸ਼ਨਾਨਖਾਨਾ ਹੈ | ਇਸ ਗੱਲ ਤੇ ਸਾਧੂ ਨੇ ਕਿਹਾ ਕਿ ਉਹ ਜੰਗਲ ਦੇਖ ਕਿ ਆ ਗਿਆ ਸੀ ਅਤੇ ਅੱਗੇ ਤੋਂ ਖਿਆਲ ਰਖੇਗਾ ਅਤੇ ਅਜਿਹੀ ਗਲਤੀ ਨਹੀਂ ਕਰੇਗਾ | ਰਾਜਕੁਮਾਰੀ ਗੁਸੇ ਵਿਚ ਰੋਲਾ ਪਾਉਣ ਲੱਗੀ ਅਤੇ ਸਾਧੂ ਨਾਲ ਬਦਸਲੂਕੀ ਕਰਨ ਲੱਗੀ | ਰਾਜਕੁਮਾਰੀ ਦੇ ਮੁਂਹ ਤੋ ਇਸ ਤਰਹਾਂ ਦੀਆਂ ਗੱਲਾਂ ਸੁਣ ਕੇ ਸਾਧੂ ਬਹੁਤ ਨਿਰਾਸ਼ ਹੋਇਆ ਅਤੇ ਗੁਸੇ ਵਿਚ ਬੋਲ ਪਿਆ ਕਿ ਉਹ ਸਪਣੀ ਵਾਂਗ ਜੁਬਾਨ ਕਿਉਂ ਚਲਾ ਰਹੀ ਹੈ | ਇਹ ਸੁਣ ਕੇ ਰਾਜਕੁਮਾਰੀ ਸਮਝ ਗਈ ਕੇ ਸਾਧੂ ਦੇ ਮੁਂਹ ਤੋਂ ਸਰਾਪ ਨਿਕਲ ਗਿਆ ਹੈ ਅਤੇ ਉਹ ਸਪਣੀ ਜ਼ਰੂਰ ਬਣੇਗੀ | ਇਹ ਸੋਚ ਕਿ ਰਾਜਕੁਮਾਰੀ ਨੇ ਸਾਧੂ ਦੇ ਪੈਰਾਂ ਵਿਚ ਪੈ ਕੇ ਮਾਫ਼ੀ ਮੰਗੀ, ਕਿ ਖਿਮਾ ਕਰੋ ਮੇਰਾ ਉਧਾਰ ਕਰੋ | ਤਾਂ ਸਾਧੂ ਨੇ ਕਿਹਾ ਕੇ ਸਮਾਂ ਪਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਦਸਵੀਂ ਜੋਤ ਆਕੇ ਤੇਰੀ ਮੁਕਤੀ ਕਰਨਗੇ | ਜਦ ਸ਼੍ਰੀ ਗੁਰੂ ਗੋਬਿੰਦ ਸ਼ਿੰਘ ਜੀ ਇਥੇ ਸਿੰਘਾ ਸਮੇਤ ਸ਼ਿਕਾਰ ਖੇਡਦੇ ਆਏ ਤਾਂ ਗੁਰੂ ਸਾਹਿਬ ਨੇ ਰਾਜਾ ਭਦਰ ਸੈਨ ਦੀ ਥੇ ਤੇ ਪੰਹੁਚੇ (ਜਿਥੇ ਹੁਨ ਗੁਰਦੁਆਰਾ ਸਾਹਿਬ ਸ਼ੁਸ਼ੋਬਿਤ ਹੈ) ਜੰਡ ਦੇ ਦਰਖਤ ਹੇਠਾਂ ਦੀਵਾਨ ਲਗਾਇਆ, ਇਹ ਸਪਣੀ ਗੁਰੂ ਸਾਹਿਬ ਵਲ ਆ ਰਹੀ ਸੀ, ਗੁਰੂ ਸਾਹਿਬ ਦੇ ਕਹਿਣ ਤੇ ਉਸ ਨੂੰ ਰਸਤਾ ਛੱਡ ਦਿੱਤਾ ਗਿਆ | ਜਦ ਸਪਣੀ ਗੁਰੂ ਸਾਹਿਬ ਦੇ ਨੇੜੇ ਆਈ ਤਾਂ ਗੁਰੂ ਸਾਹਿਬ ਨੇ ਅਪਣੇ ਸਜੇ ਪੈਰ ਅਗੇ ਵਧਇਆ, ਸਪਣੀ ਨੇ ਅਪਣਾ ਸਿਰ ਗੁਰੂ ਸਾਹਿਬ ਦੇ ਪਰ ਤੇ ਰਖ ਦਿੱਤਾ | ਗੁਰੂ ਸਾਹਿਬ ਨੇ ਅਪਣਾ ਤੀਰ ਲਾ ਕੇ ਉਸਨੂੰ ਮੁਕਤੀ ਬਖਸ਼ੀ ਅਤੇ ਹੁਕਮ ਦਿੱਤਾ ਕੇ ਇਸ ਨੂੰ ਦੱਬ ਦਿਉ | ਸੰਗਤ ਦੇ ਪੁਛਣ ਤੇ ਗੁਰੂ ਸਾਹਿਬ ਨੇ ਸਾਰੀ ਕਹਾਣੀ ਸੁਣਾਈ ਅਤੇ ਦਸਿਆ ਕੇ ਅਸੀਂ ਸਿਰਫ਼ ਇਸ ਨੂੰ ਬਖਸ਼ਣ ਕਰਕੇ ਹੀ ਆਏ ਸੀ | ਇਸ ਗੁਰਦੁਆਰਾ ਸਾਹਿਬ ਨੂੰ ਅਕਾਲ ਯੰਤਰ ਵੀ ਕਹਿੰਦੇ ਹਨ | ਏਥੋਂ ਗੁਰੂ ਸਾਹਿਬ ਦੀਨਾ ਚਲੇ ਗਏ | ਇਥੇ ਗੁਰੂ ਸਾਹਿਬ ਦੇ ਇਤਿਹਾਸਕ ਸ਼ਸ਼ਤਰ ਵੀ ਸੰਭਾਲ ਕੇ ਰਖੇ ਗਏ ਹਨ |
ਤਸਵੀਰਾਂ ਲਈਆਂ ਗਈਆਂ :-
੩੧ ਅਕਤੂਬਰ ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਸਪਨੀਸਰ ਪਾਤਸ਼ਾਹੀ ਦਸਵੀਂ, ਭਦੋੜ
ਕਿਸ ਨਾਲ ਸੰਬੰਧਤ ਹੈ :- :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:-
ਭਦੋੜ
ਜ਼ਿਲ੍ਹਾ :- ਬਰਨਾਲਾ
ਰਾਜ:- ਪੰਜਾਬ
ਫੋਨ ਨੰਬਰ:- |
|
|
|
|
|
|