ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਵੀਂ ਸਾਹਿਬ ਜ਼ਿਲ੍ਹਾ ਬਰਨਾਲਾ ਦੇ ਪਿੰਡ ਪੰਧੇਰ ਵਿਚ ਸਥਿਤ ਹੈ |

ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਬੋਰਡ ਦੇ ਅਨੁਸਾਰ ਇਤਿਹਾਸ :- ਅਪਣੀ ਮਾਲਵਾ ਯਾਤਰਾ ਦੇ ਦੋਰਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਇਥੇ ਪਿੰਡ ਢਿਲਵਾਂ ਤੋਂ ਆਏ | ਗੁਰੂ ਸਾਹਿਬ ਦੇ ਨਾਲ ਸਿੰਘਾਂ ਨੇ ਪਿੰਡ ਦੀ ਸੱਥ ਵਿਚ ਬੈਠੇ ਬੰਦਿਆਂ ਨੂੰ ਦਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨੋਵੀਂ ਜੋਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਦੇ ਨਗਰ ਵਿਚ ਆਏ ਹਨ | ਅਤੇ ਉਹਨਾਂ ਨੇ ਰਾਤ ਬਤੀਤ ਕਰਨੀ ਹੈ | ਕਿਰਪਾ ਕਰਕੇ ਕੋਈ ਜਗਹ ਦੱਸਣ ਦੀ ਕ੍ਰਿਪਾਲਤਾ ਕਰੋ ਜੀ | ਪਿੰਡ ਦੇ ਲੋਕਾਂ ਨੇ ਗੁਰੂ ਸਾਹਿਬ ਨੂੰ ਇਸ ਜਗਹਾ ਬਾਰੇ ਦਸਿਆ ਤਾਂ ਗੁਰੂ ਸਾਹਿਬ ਨੇ ਆਪਣੇ ਚਰਣ ਇਥੇ ਪਾਏ | ਫ਼ਿਰ ਗੁਰੂ ਸਾਹਿਬ ਨੇ ਸਿਖਾਂ ਨੂੰ ਕਿਹਾ ਕੇ ਭਾਈ ਰਾਤ ਅੱਗੇ ਜਾਕੇ ਕਟਾਂਗੇ ਸਮਾਂ ਪੈਣ ਤੇ ਇਸ ਜਗਹਾ ਨੂੰ ਭਾਗ ਲੱਗਣਗੇ | ਸ਼ਰਧਾ ਨਾਲ ਹਾਜ਼ਰੀਆਂ ਭਰਣ ਵਾਲਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ | ਇਥੋਂ ਗੁਰੂ ਸਾਹਿਬ ਅਲੀਸ਼ੇਰ ਵੱਲ ਨੂੰ ਚਲੇ ਗਏ | ਬਿਹਵੀਂ ਸਦੀ ਵਿਚ ਸੰਤ ਅਤਰ ਸਿੰਘ ਜੀ ਨੇ ਇਥੇ ਸਥਾਨ ਨੂੰ ਪ੍ਰਗਟ ਕੀਤਾ

ਭਾਈ ਕਾਹਨ ਸਿੰਘ ਨਾਭਾ ਜੀ ਦੇ ਅਨੁਸਾਰ ਇਤਿਹਾਸ :- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਇਥੇ ਪਿੰਡ ਮੋੜ ਤੋਂ ਚਲ ਕੇ ਆਏ ਸਨ | ਪਿੰਡ ਵਾਲਿਆਂ ਨੂੰ ਸ਼੍ਰਧਾਹੀਨ ਜਾਣ ਕੇ ਡੇਰਾ ਨਹੀਂ ਕੀਤਾ | ਜਿਥੇ ਕੁਝ ਸਮੇਂ ਲਈ ਘੋੜਾ ਠਹਿਰਿਆ ਸੀ, ਉਥੇ ਝੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ | ਇਸ ਸਥਾਨ ਤੋਂ ਗੁਰੂ ਸਾਹਿਬ ਅਲੀਸ਼ੇਰ ਵੱਲ ਨੂੰ ਚਲੇ ਗਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਵੀਂ ਸਾਹਿਬ, ਪੰਧੇਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ

  • ਪਤਾ :-
    ਪਿੰਡ :- ਪੰਧੇਰ
    ਜ਼ਿਲ੍ਹਾ :- ਬਰਨਾਲਾ
    ਰਾਜ :- ਪੰਜਾਬ.
    ਫ਼ੋਨ ਨੰਬਰ:-
     

     
     
    ItihaasakGurudwaras.com