ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ ਜ਼ਿਲ੍ਹਾ ਬਰਨਾਲਾ ਦੇ ਪਿੰਡ ਢਿਲਵਾਂ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਮਾਲਵਾ ਫ਼ੇਰੀ ਦੋਰਾਨ ਆਏ | ਗੁਰੂ ਸਾਹਿਬ ਇਥੇ ਹੰਡਿਆਇਆ ਤੋਂ ਧੋਲੇ, ਸੋਹੀਆਣਾ ਸਾਹਿਬ ਹੁੰਦੇ ਹੋਏ ਆਏ | ਗੁਰੂ ਸਾਹਿਬ ਪਹਿਲਾਂ ਪਿੰਡ ਕੈਲੋਂ ਵਿਖੇ ਆ ਕੇ ਬੈਠੇ, ਪਰ ਪਿੰਡ ਵਾਲਿਆਂ ਨੇ ਕੁਝ ਧਿਆਨ ਨਹੀਂ ਦਿੱਤਾ | ਫ਼ੇਰ ਗੁਰੂ ਸਾਹਿਬ ਉਥੋਂ ਉਠ ਕੇ ਇਸ ਸਥਾਨ ਤੇ ਆ ਕੇ ਬੈਠੇ | ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਉਹ ਪਿੰਡ ਉਜੜ ਗਿਆ ਸੀ ਅਤੇ ਅਜ ਉਸ ਸਥਾਨ ਨੂੰ ਅਜ ਕੈਲੋਂ ਕੀ ਥੇਹ ਦੇ ਨਾਮ ਨਾਲ ਜਾਣਦੇ ਹਨ | ਉਹ ਜਗਹ ਅਜ ਪਿੰਡ ਢਿਲਵਾਂ ਦੀ ਜੂਹ ਵਿਚ ਹੀ ਗਿਣੀ ਜਾਂਦੀ ਹੈ | ਇਥੇ ਗੁਰੂ ਸਾਹਿਬ ਨੂੰ ਭਾਈ ਮਾਧੋ ਜੀ ਮਿਲੇ ਜੋ ਕਿ ਪਿੰਡ ਸੁਰਸਿੰਘ ਤਹਿ ਪੱਟੀ ਦੇ ਰਹਿਣ ਵਾਲੇ ਸਨ ਅਤੇ ਹੁਣ ਇਸ ਪਿੰਡ ਵਿਚ ਰਹਿੰਦੇ ਸਨ | ਭਾਈ ਮਾਧੋ ਜੀ ਨੇ ਗੁਰੂ ਸਾਹਿਬ ਨੂੰ ਇਥੇ ਰੁਕਣ ਲਈ ਬੇਨਤੀ ਕਿਤੀ | ਉਹਨਾਂ ਦੀ ਬਨੇਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਮਾਲਵੇ ਵਿਚੋਂ ਸਭ ਤੋਂ ਲਂਬਾ ਸਮਾਂ ਇਥੇ ਰਹੇ | ਇਥੇ ਗੁਰੂ ਸਾਹਿਬ ਨੇ ਪਿੰਡ ਦੇ ਲੋਕਾਂ ਦੀ ਤਕਲੀਫ਼ਾਂ ਦੂਰ ਕਿਤੀਆਂ | ਪਾਣੀ ਦੀ ਸਮਸਿਆ ਹੱਲ ਕਰਨ ਲਈ ਗੁਰੂ ਸਾਹਿਬ ਨੇ ਕਈ ਖੂਹ ਪੁਟਵਾ ਕੇ ਦਿੱਤੇ | ਪਿੰਡ ਦੇ ਲੋਕਾਂ ਦੀ ਦੁੱਧ ਦੀ ਸਮਸਿਆ ਦਾ ਹਲ ਕਰਨ ਲਈ ਕਈ ਲੋਕਾਂ ਨੂੰ ਗਾਵਾਂ ਵੀ ਦਿੱਤੀਆਂ
ਤਸਵੀਰਾਂ ਲਈਆਂ ਗਈਆਂ :- ੨੭ ਨਵੰਬਰ, ੨੦੧੦. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ, ਢਿਲਵਾਂ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਤੇਗ ਬਹਾਦਰ ਜੀ
ਪਤਾ :-
ਪਿੰਡ :- ਢਿਲਵਾਂ
ਜ਼ਿਲ੍ਹਾ :- ਬਰਨਾਲਾ
ਰਾਜ :- ਪੰਜਾਬ
ਫ਼ੋਨ ਨੰਬਰ :- |
|
|
|
|
|
|