ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਕਲਾਂ ਵਿਚ ਸਥਿਤ ਹੈ | ਇਹ ਸਥਾਨ ਬਰਨਾਲਾ ਰਏਕੋਟ ਸੜਕ ਤੇ ਸਥਿਤ ਹੈ | ਇਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਜਾ ਸ਼ਾਹਜਹਾਨ ਦੇ ਨਾਲ ਬੜੀ ਭਾਰੀ ਜੰਗ ਕਿਤੀ | ਸ਼ਾਹਜਹਾਨ ਦੀ ਫ਼ੋਜ ਤੋਂ ਬਿਨਾਂ ਆਂਡਲੂ ਵਾਲੇ ਮੰਜ ਅਤੇ ਮੁਲਖੱਈ ਮੁਸਲਮਾਨ ਭੱਟੀ ਆਦਿ ਲੱਖਾਂ ਦੀ ਗਿਣਤੀ ਵਿਚ ਮਹਾਰਾਜ ਨਾਲ ਟਕਰਾ ਕੇ ਮਾਰੇ ਗਏ | ਇਥੇ ਗੁਰੂ ਸਾਹਿਬ ਭਾਈ ਕਰਹਾ ਮਲ ਜੀ ਦੀ ਬੇਨਤੀ ਸੁਣ ਕੇ ਇਥੇ ਪਿੰਡ ਆਏ | ਉਹਨਾਂ ਗੁਰੂ ਸਾਹਿਬ ਦੀ ਬਹੁਤ ਸੇਵਾ ਕਿਤੀ | ਉਹਨਾਂ ਦੀ ਸੇਵਾ ਤੋਂ ਖੁਸ਼ ਜੋ ਕੇ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਜਦ ਵੀ ਇਸ ਪਿੰਡ ਵਿਚ ਲੜਾਈ ਝਗੜਾ ਹੋਵੇਗਾ ਤਾਂ ਪਹਿਲੀ ਵਾਰ ਮਿਲ ਬੈਠਣ ਨਾਲ ਕੋਈ ਹੱਲ ਨਹੀਂ ਨਿਕਲੇਗਾ, ਬਾਅਦ ਵਿਚ ਜਦੋਂ ਸੰਗਤ ਗੁਰੂ ਘਰ ਵਿਚ ਬੇਨਤੀ ਅਰਦਾਸ ਕਰਨਗੇ ਤਾਂ ਉਸਦਾ ਹੱਲ ਨਿਕਲਿਆ ਕਰੇਗਾ | ਇਸ ਸਥਾਨ ਤੋਂ ਅਗੇ ਗੁਰੂ ਸਾਹਿਬ ਤਖਤੁਪੁਰਾ ਸਾਹਿਬ ਵੱਲ ਨੂੰ ਚੱਲੇ ਗਏ |
ਤਸਵੀਰਾਂ ਲਈਆਂ ਗਈਆਂ :- ੨ ਅਕਤੁਬਰ, ੨੦੧੨ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ, ਮਹਿਲ ਕਲਾਂ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਪਤਾ:-
ਮਹਿਲ ਕਲਾਂ
ਜ਼ਿਲ੍ਹਾ :- ਬਰਨਾਲਾ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|