ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪੱਕਾ ਗੁਰੂਸਰ ਸਾਹਿਬ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਇਥੇ ਆਏ ਅਤੇ ਬੋਹੜ ਦੇ ਦਰਖਤ ਹੇਠਾਂ ਬਿਰਾਜੇ | ਉਸ ਸਮੇਂ ਇਥੇ ਮਾਰੂ ਰੋਗ ਬੁਖਾਰ ਬੜੇ ਜ਼ੋਰਾਂ ਤੇ ਸੀ | ਇਕ ਬਿਮਾਰ ਆਦਮੀ ਗੁਰੂ ਸਾਹਿਬ ਦੀ ਸ਼ਰਨ ਵਿਚ ਆਇਆ, ਗੁਰੂ ਸਾਹਿਬ ਜੀ ਨੇ ਛਪੜ ਵਿਚ ਇਸ਼ਨਾਨ ਕਰਨ ਲਈ ਕਿਹਾ, ਛਪੜ ਵਿਚ ਕਚੇ ਚਮੜੇ ਵਾਲਾ ਪਾਣੀ ਖੜਾ ਸੀ | ਬਿਮਾਰ ਆਦਮੀ ਦੇ ਪਾਣੀ ਵਿਚ ਈਸ਼ਨਾਨ ਕਰਨ ਤੋਂ ਝਿਝਕਣ ਤੇ ਗੁਰੂ ਸਾਹਿਬ ਨੇ ਆਪ ਇਸ਼ਨਾਨ ਕਿਤਾ ਅਤੇ ਕਾਰ ਕਡੀ ਤੇ ਵਰ ਦਿੱਤਾ ਇਹ ਗੁਰੂਸਰ ਹੈ ਜੋ ਸ਼ਰਧਾ ਨਾਲ ਇਸ਼ਨਾਨ ਕਰਸੀ ਦੁਖ ਦੂਰ ਹੋਸੀ | ਬਾਅਦ ਵਿਚ ਸਭਨੇ ਇਸ਼ਨਾਨ ਕਿਤਾ ਅਤੇ ਬਿਮਾਰੀ ਤੋਂ ਛੂਟਕਾਰਾ ਪਾਇਆ

ਤਸਵੀਰਾਂ ਲਈਆਂ ਗਈਆਂ :- ੨ ਨਵੰਬਰ ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਪੱਕਾ ਗੁਰੂਸਰ ਸਾਹਿਬ, ਹੰਡਿਆਇਆ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ:-
    ਹੰਡਿਆਇਆ
    ਜ਼ਿਲ੍ਹਾ :- ਬਰਨਾਲਾ
    ਰਾਜ:- ਪੰਜਾਬ
    ਫੋਨ ਨੰਬਰ:-
     

     
     
    ItihaasakGurudwaras.com