ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਕੈਲੋਂ ਸਾਹਿਬ ਪਾਤਸ਼ਾਹੀ ਨੋਵੀਂ ਜਿੱਲਾ ਬਰਨਾਲਾ ਦੇ ਪਿੰਡ ਢਿਲਵਾਂ ਵਿਚ ਸਥਿਤ ਹੈ | ਆਪਣੀ ਮਾਲਵਾ ਯਾਤਰਾ ਦੇ ਦੋਰਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਇਥੇ ਮੂਲੋਵਾਲ, ਸੇਖਾ ਕੱਟੂ, ਹੰਡਿਆਇਆ, ਅੜੀਸਰ ਅਤੇ ਸੋਹੀਆਣਾ ਹੁੰਦੇ ਹੋਏ ਆਏ | ਉਹਨਾਂ ਦਿਨਾ ਵਿਚ ਇਥੇ ਇਕ ਨਗਰ ਵਸਦਾ ਹੁੰਦਾ ਸੀ | ਉਸ ਪਿੰਡ ਦੇ ਵਸਨੀਕਾਂ ਨੇ ਗੁਰੂ ਸਾਹਿਬ ਦੀ ਕੋਈ ਸੇਵਾ ਨਾ ਕਿਤੀ | ਗੁਰੂ ਸਾਹਿਬ ਇਥੋਂ ਉਠ ਕੇ ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਵੀਂ ਸਾਹਿਬ ਢਿਲਵਾਂ ਵਾਲੇ ਸਥਾਨ ਤੇ ਜਾ ਰੁਕੇ | ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੂੰ ਬਹੁਤ ਪਸ਼ਤਾਤਾਪ ਹੋਇਆ | ਜਦੋਂ ਗੁਰੂ ਸਾਹਿਬ ਤੁਰਨ ਲੱਗੇ ਤਾਂ ਕਹਿ ਗਏ ਕੇ ਇਹ ਲੋਕ ਨਿਕਟੀ ਹੰਕਾਰੀ ਹਨ ਜੋ ਪਿੰਡ ਪਿੰਡ ਜਾ ਕੇ ਵਸਣਗੇ | ਅਤੇ ਇਹ ਪਿੰਡ ਉਜੜ ਜਾਵੇਗਾ | ਗੁਰੂ ਸਾਹਿਬ ਦੇ ਬਚਨ ਸਚ ਹੋਏ ਅਤੇ ਉਹ ਪਿੰਡ ਉਜੜ ਗਿਆ | ਜੋ ਅਜ ਕਲ ਕੈਲੋਂ ਦੀ ਥੇਹ ਦੇ ਨਾਮ ਪਰ ਮਸ਼ਹੂਰ ਹੈ | ਦਸਿਆ ਜਾਂਦਾ ਹੈ ਕੇ ਇਥੋਂ ਦੇ ਕੁਝ ਲੋਕ ਪਿੰਡ ਕੋਲੋਂਕੇ ਨੇੜੇ ਰਾਮਪੁਰਾ ਫ਼ੁਲ ਵਿਖੇ ਵਸੇ ਹੋਏ ਨੇ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਕੈਲੋਂ ਸਾਹਿਬ ਪਾਤਸ਼ਾਹੀ ਨੋਵੀ, ਢਿਲਵਾਂ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ

  • ਪਤਾ :-
    ਪਿੰਡ :- ਢਿਲਵਾਂ
    ਜ਼ਿਲਾ :- ਬਰਨਾਲਾ
    ਰਾਜ :- ਪੰਜਾਬ.
    ਫ਼ੋਨ ਨੰਬਰ:-
     

     
     
    ItihaasakGurudwaras.com