ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੋਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਗੁਰਦੁਆਰਾ ਸ਼੍ਰੀ ਕਚਾ ਗੁਰੂਸਰ ਸਾਹਿਬ ਵਾਲੇ ਸਥਾਨ ਤੋਂ ਚਲਕੇ ਆਏ | ਗੁਰੂ ਸਾਹਿਬ ਦਾ ਘੋੜਾ ਇਥੇ ਆਕੇ ਰੁਕ ਗਿਆ ਅਤੇ ਅੱਗੇ ਨਹੀਂ ਗਿਆ | ਜਦ ਸੰਗਤ ਨੇ ਗੁਰੂ ਸਾਹਿਬ ਨੂੰ ਪੁਛਿਆ ਤਾਂ ਗੁਰੂ ਸਾਹਿਬ ਨੇ ਦਸਿਆ ਕੇ ਅੱਗੇ ਤੰਬਾਕੂ ਦੇ ਖੇਤ ਹਨ ਜੋ ਕਿ ਕਿਸੇ ਮੁਸਲਮਾਨ ਕਿਸਾਨ ਦੇ ਹਨ | ਗੁਰੂ ਸਾਹਿਬ ਨੇ ਦਸਿਆ ਕੇ ਵਖਤ ਆਉਗਾ ਜਦੋਂ ਇਥੇ ਹਰ ਪਾਸੇ ਗੁਰ ਸਿਖਾਂ ਦਾ ਵਾਸਾ ਹੋਉਗਾ | ਗੁਰੂ ਸਾਹਿਬ ਨੇ ਇਸ ਸਥਾਨ ਨੂੰ ਵਰ ਬਖਸ਼ਿਆ ਕੇ ਲੋਕਾਂ ਦੀਆਂ ਮਨੋਕਾਮ ਨਾਵਾਂ ਪੁਰੀਆਂ ਹੋਣਗੀਆਂ | ਇਸ ਸਥਾਨ ਤੋਂ ਅਗੇ ਗੁਰੂ ਸਾਹਿਬ ਗੁਰਦੁਆਰਾ ਸੋਹਿਆਣਾ ਸਾਹਿਬ ਵਾਲੇ ਸਥਾਨ ਤੇ ਚਲੇ ਗਏ

ਤਸਵੀਰਾਂ ਲਈਆਂ ਗਈਆਂ :- ੨੬ ਨਵੰਬਰ, ੨੦੧੦.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ, ਧੋਲਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਪਿੰਡ :- ਧੋਲਾ
    ਜ਼ਿਲ੍ਹਾ :- ਬਰਨਾਲਾ
    ਰਾਜ :- ਪੰਜਾਬ.
    ਫ਼ੋਨ ਨੰਬਰ:-
     

     
     
    ItihaasakGurudwaras.com