ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਥੜਾ ਸਾਹਿਬ ਸ਼ਹਿਰ ਅੰਮ੍ਰਿਤਸਰ ਵਿਚ ਸਥਿਤ ਹੈ | ਇਹ ਅਸਥਾਨ ਸ਼੍ਰੀ ਹਰਿਮੰਦਿਰ ਸਾਹਿਬ ਦਰਬਾਰ ਸਾਹਿਬ ਦੀ ਪਰਿਕਰਮਾਂ ਵਿਚ ਸਥਿਤ ਹੈ | ਸ਼੍ਰੀ ਗੁਰੂ ਰਾਮਦਾਸ ਜੀ ਇਸ ਸਥਾਨ ਤੇ ਬੈਠ ਕਿ ਸਰੋਵਰ ਦੀ ਉਸਾਰੀ ਦੇ ਕਮ ਦੀ ਦੇਖ ਰੇਖ ਕਰਦੇ ਸਨ | ਇਥੇ ਬੈਠ ਕਿ ਗੁਰੂ ਸਾਹਿਬ ਸ਼ਬ ਦ ਗਾਇਆ ਕਰਦੇ ਸਨ | ਗੋਇਂਦਵਾਲ ਸਾਹਿਬ ਤੋਂ ਜਦੋਂ ਗੁਰੂ ਗਰੰਥ ਸਾਹਿਬ ਜੀ ਨੂੰ ਪੋਥੀ ਸਾਹਿਬ ਦੇ ਰੂਪ ਵਿਚ ਲਿਆ ਕੇ ਪਹਿਲਾਂ ਇਸ ਸਥਾਨ ਤੇ ਰਖਿਆ ਸੀ | ਲਾਹੋਰ ਦੇ ਵਜ਼ੀਰ, ਵਜ਼ੀਰ ਖਾਨ ਨੂੰ ਵੀ ਇਥੇ ਸੇਵਾ ਕਰਕੇ ਅਪਣੀ ਬਿਮਾਰੀ ਤੋਂ ਮੁਕਤੀ ਮਿਲੀ ਸੀ | ਕਿਹਾ ਜਾਂਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼ੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਵੀ ਇਸ ਅਸਥਾਨ ਤੇ ਆਏ ਹਨ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਰਾਮਕਲੀ " ਅਠਸਠਿ ਤੀਰਥ ਜਹ ਸਾਧ ਪਗ ਧਰਿਹ || " ਇਸ ਸ਼ਬਦ ਤੋਂ ਬਾਦ ਇਸ ਸਥਾਨ ਨੂੰ ਅਠਸਠਿ ਤੀਰਥ ਸਥਾਨ ਕਿਹਾ ਗਿਆ ਹੈ |

ਤਸਵੀਰਾਂ ਲਈਆਂ ਗਈਆਂ :- ੭ ਨਵੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਥੜਾ ਸਾਹਿਬ, ਅੰਮ੍ਰਿਤਸਰ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ
  • ਸ਼ੀ ਗੁਰੂ ਅੰਗਦ ਦੇਵ ਜੀ
  • ਸ਼੍ਰੀ ਗੁਰੂ ਅਮਰਦਾਸ ਜੀ
  • ਸ਼੍ਰੀ ਗੁਰੂ ਰਾਮਦਾਸ ਜੀ
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ
    ਸ਼੍ਰੀ ਹਰਿਮੰਦਿਰ ਸਾਹਿਬ, ਅੰਮ੍ਰਿਤਸਰ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com